‘ਦ ਖ਼ਾਲਸ ਬਿਊਰੋ : ਸੰਗਰੂਰ ਜ਼ਿਮਨੀ ਚੋਣਾਂ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੰਗਰੂਰ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਭਵਾਨੀਗੜ ‘ਚ ਰੋਡ ਸ਼ੋਅ ਕਰਨ ਪਹੁੰਚੇ ਹਨ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਇੰਨਕਲਾਬ ਦੀ ਧਰਤੀ ਹੈ ਅਤੇ ਸੰਗਰੂਰ ਨਵਾਂ ਇੰਨਕਲਾਬ ਸ਼ੁਰੂ ਕਰਨ ਲਈ ਮਸ਼ਹੂਰ ਹੈ ਕਿਉਂਕਿ ਸੰਗਰੂਰ ਨੇ 2014 ਅਤੇ 2019 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇੱਕ ਨਵਾਂ ਇੰਨਕਲਾਬ ਲਿਆਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੰਡਸਟਰੀ,ਖੇਤੀ ਅਤੇ ਆਮ ਲੋਕਾਂ ਨਾਲ ਸੰਬੰਧਿਤ ਵੱਡੇ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸੰਗਰੂਰ ਵਿਖੇ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਹਲਕੇ ਵਿਚ ਸਮਾਰਟ ਵਿੱਦਿਅਕ ਸੰਸਥਾਵਾਂ ਅਤੇ ਉੱਚ ਪੱਧਰੀ ਸਹੂਲਤਾਂ ਵਾਲੇ ਹਸਪਤਾਲ ਲਿਆਉਣ ਦਾ ਦਾਅਵਾ ਕਰਦਿਆਂ ਹਲਕਾ ਸੰਗਰੂਰ ਨੂੰ ਸੂਬੇ ਦਾ ‘ਮਾਡਲ ਹਲਕਾ’ ਬਣਾਉਣ ਦਾ ਐਲਾਨ ਕੀਤਾ।
ਮਾਨ ਨੇ ਇਹ ਵੀ ਕਿਹਾ ਕਿ ਧੂਰੀ ਹਲਕੇ ਦੇ ਵਿੱਚ ਖੇਲੋ ਇੰਡੀਆ ਅਪਗ੍ਰੇਡਿਟ ਸਟੇਡੀਅਮ ਬਣਾਇਆ ਜਾਵੇਗਾ ਤਾਂ ਜੋ ਨੌਜਵਾਨ ਫੌਜ ਦੀ ਭਰਤੀ ਲਈ ਆਸਾਨੀ ਨਾਲ ਟ੍ਰੇਨਿੰਗ ਕਰ ਸਕਣ। ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀਆਂ ‘ਤੇ ਨਿਸ਼ਾ ਨੇ ਲਾਉਦਿਆਂ ਕਿਹਾ ਕਿ ਜਿਸ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਲੁੱ ਟਿਆ ਹੈ ਉਸਦਾ ਵੀ ਹਾਲੇ ਹਿਸਾਬ ਲੈਣਾ ਬਾਕੀ ਹੈ।
ਉਨ੍ਹਾਂ ਕਿਹਾ ਕਿ ਚੋਣ ਨੋਟਾਂ ਦੇ ਨਾਲ ਨਹੀਂ ਜਿੱਤੇ ਜਾਂਦੇ ਤੇ ਇਹ ਵੀ ਕਿਹਾ ਕਿ ਲੋਕ ਹਿੱਤ ਦੇ ਮੁੱਦਿਆਂ ‘ਤੇ ਚੋਣਾਂ ਲੜ ਰਹੇ ਹਾਂ ਤੇ ਅਸੀਂ ਸਿਰਫ਼ ਵਿਕਾਸ ਦੀ ਰਾਜਨੀਤੀ ਕਰਦੇ ਹਾਂ। ਸੰਗਰੂਰ ‘ਚ ਖਾਲਿਸਤਾਨ ਦੇ ਨਾਅਰੇ ਲੱਗਣ ‘ਤੇ ਵੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ‘ਚ ਨੇ ਤੇ ਪੰਜਾਬ ‘ਚ ਨਫ਼ਰਤ ਦਾ ਬੀਜ ਨਹੀਂ ਬੀਜਿਆ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਚੋਣ ਨੋਟਾਂ ਦੇ ਨਾਲ ਨਹੀਂ ਜਿੱਤੇ ਜਾਂਦੇ ਤੇ ਇਹ ਵੀ ਕਿਹਾ ਕਿ ਲੋਕ ਹਿੱਤ ਦੇ ਮੁੱਦਿਆਂ ‘ਤੇ ਚੋਣਾਂ ਲੜ ਰਹੇ ਹਾਂ। ਮਾਨ ਨੇ ਮੂਸੇਵਾਲਾ ਕਤ ਲ ਕਾਂ ਡ ਨੂੰ ਲੈ ਕੇ ਕਿਹਾ ਕਿ ਮੁਲ ਜ਼ਮਾਂ ਨੂੰ ਫੜਨ ਲਈ 3-4 ਸੂਬੇ ਮਿਲ ਕੇ ਕੰਮ ਕਰ ਰਹੇ ਨੇ ਤੇ ਸੂਬੇ ਦੀ ਕਾਨੂੰਨ ਵਿਵਸਥਾ ਕੰਟਰੋਲ ‘ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਦੋ ਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕੇਂਦਰ ਨਾਲ ਮਿਲ ਕੇ ਵੀ ਕਾਤ ਲਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉੱਤਰਾਖੰਡ ਤੋਂ ਵੀ ਮੁਲ ਜ਼ਮਾਂ ਨੂੰ ਫੜ੍ਹ ਕੇ ਲਿਆਏ ਹਾਂ।