‘ਦ ਖ਼ਾਲਸ ਬਿਊਰੋ:- ਲੰਬੀ ਥਾਣਾ ਵਿਖੇ ਅੱਜ ਬਾਅਦ ਦੁਪਿਹਰ ਅੱਗ ਲੱਗਣ ਕਾਰਨ ਮਾਲਖਾਨੇ ਵਿੱਚ ਖੜ੍ਹੇ ਕਰੀਬ 50-60 ਮੋਟਰ ਸਾਈਕਲ ਅਤੇ ਅੱਧੀ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਤੁਰੰਤ ਫਾਇਰ ਅਮਲੇ ਨੂੰ ਬੁਲਾਇਆ ਗਿਆ। ਜਿਸਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਡੇਢ ਘੰਟੇ ਬਾਅਦ ਅੱਗ ਉੱਪਰ ਕਾਬੂ ਪਾਇਆ।
ਇਸ ਮਾਲ ਖਾਨੇ ਵਿੱਚ ਅੱਗ ਦੇ ਭੇਂਟ ਚੜ੍ਹੇ ਇਹ ਵਹੀਕਲ ਵੱਖ-ਵੱਖ ਪੁਲਿਸ ਕੇਸਾਂ ਨਾਲ ਸੰਬੰਧਿਤ ਸਨ। ਜਾਣਕਾਰੀ ਮੁਤਾਬਿਕ ਲੰਬੀ ਥਾਣੇ ਦੀ ਕਰੀਬ ਸੌ ਸਾਲ ਪੁਰਾਣੀ ਇਮਾਰਤ ਦੀ ਚਾਰਦੀਵਾਰੀ ਵਿੱਚ ਇਹ ਮਾਲ ਖਾਨਾ ਬਣਿਆ ਹੋਇਆ ਹੈ, ਜਦੋਂ ਤੱਕ ਪੁਲੀਸ ਅਮਲੇ ਨੂੰ ਹਾਦਸੇ ਦੀ ਸੂਚਨਾ ਮਿਲੀ ਤਦ ਤੱਕ ਵੱਡੀ ਗਿਣਤੀ ਵਹੀਕਲ ਅੱਗ ਦੀ ਭੇਂਟ ਚੜ੍ਹ ਚੁੱਕੇ ਸਨ।
ਮਲੋਟ ਦੇ DSP ਭੁਪਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਅੱਗ ਨਾਲ ਝੁਲਸੇ ਇਹਨਾਂ ਵਹੀਕਲਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
Comments are closed.