India

ਅਗਨੀਪਥ ਸਕੀਮ ਨਹੀਂ ਹੋਵੇਗੀ ਵਾਪਸ, ਸਿਰਫ਼ ਅਗਨੀਵੀਰ ਹੀ ਹੋਣਗੇ ਭਰਤੀ

ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ਦੇ ਖਿਲਾਫ ਚੱਲ ਰਹੇ ਵਿਰੋਧ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਜਨਰਲ ਅਨਿਲ ਪੁਰੀ ਨੇ ਕੇਂਦਰ ਦੀ ਯੋਜਨਾ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ।  ਉਨ੍ਹਾਂ ਨੇ ਕਿਹਾ ਕਿ 1989 ਤੋਂ ਇਸ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਦਾ ਨੌਜਵਾਨ ਸਾਡੇ ਨਾਲੋਂ ਵਧੀਆ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੀ ਜੰਗ ਟੈਕਨਾਲੋਜੀ ਨਾਲ ਹੋਵੇਗੀ। ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਅਗਨੀਪਥ ਯੋਜਨਾ ਨੌਜਵਾਨਾਂ ਲਈ ਫਾਇਦੇਮੰਦ ਹੈ ਤੇ ਕਿਹਾ ਅਸੀਂ ਚਾਹੁੰਦੇ ਹਾਂ ਜੋਸ਼ ਤੇ ਹੋਸ਼ ਦਾ ਤਾਲਮੇਲ ਰਹੇ। ਉਨ੍ਹਾਂ ਇਹ ਵੀ ਕਿਹਾ ਕਿ 1989 ਤੋਂ ਸੁਧਾਰ ਦੀ ਮੰਗ ਹੋ ਰਹੀ ਸੀ। 2 ਸਾਲ ਤੋਂ ਇਸ ਯੋਜਨਾ ‘ਤੇ ਚਰਚਾ ਚੱਲ ਰਹੀ ਸੀ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ‘ਅਗਨੀਵਰ’ ਨੂੰ ਸਿਆਚਿਨ ਅਤੇ ਹੋਰ ਖੇਤਰਾਂ ਵਿੱਚ ਉਹੀ ਭੱਤਾ ਮਿਲੇਗਾ ਜੋ ਮੌਜੂਦਾ ਸਮੇਂ ਵਿੱਚ ਸੇਵਾ ਕਰ ਰਹੇ ਰੈਗੂਲਰ ਸੈਨਿਕਾਂ ‘ਤੇ ਲਾਗੂ ਹੁੰਦਾ ਹੈ। ਸੇਵਾ ਦੇ ਮਾਮਲੇ ਵਿੱਚ ਉਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਦੇਸ਼ ਦੀ ਸੇਵਾ ‘ਚ ਆਪਣੀ ਜਾਨ ਕੁਰਬਾਨ ਕਰਨ ਵਾਲੇ ‘ਅਗਨੀਵਰ’ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਮਿਲੇਗਾ।

ਅਨੀਲ ਪੁਰੀ ਨੇ ਕਿਹਾ, “ਅਨੁਸ਼ਾਸਨ ਭਾਰਤੀ ਫੌਜ ਦੀ ਨੀਂਹ ਹੈ। ਇੱਥੇ ਸਾ ੜ-ਫੂ ਕ, ਤੋ ੜ-ਫੋ ੜ ਦੀ ਕੋਈ ਥਾਂ ਨਹੀਂ ਹੈ। ਭਰਤੀ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਇਹ ਸਰਟੀਫਿਕੇਟ ਦਿੱਤਾ ਜਾਵੇਗਾ ਕਿ ਉਸ ਨੇ ਪ੍ਰਦ ਰਸ਼ਨ ਜਾਂ ਭੰ ਨ-ਤੋ ੜ ਵਿੱਚ ਹਿੱਸਾ ਨਹੀਂ ਲਿਆ। ਇਸ ਤੋਂ ਬਿਨਾਂ ਕੋਈ ਭਰਤੀ ਨਹੀਂ ਹੋ ਸਕਦਾ। ਜੇਕਰ ਉਨ੍ਹਾਂ ਵਿਰੁੱਧ ਐਫ ਆਈਆ ਰ ਦਰਜ ਕੀਤੀ ਜਾਂਦੀ ਹੈ, ਤਾਂ ਉਹ ਹਾਜ਼ਰ ਨਹੀਂ ਹੋ ਸਕਦੇ। ਉਨ੍ਹਾਂ (ਉਮੀਦਦਾਰਾਂ) ਨੂੰ ਨਾਮਜ਼ਦਗੀ ਫਾਰਮ ਦੇ ਹਿੱਸੇ ਵਜੋਂ ਇਹ ਲਿਖਣ ਲਈ ਕਿਹਾ ਜਾਵੇਗਾ ਕਿ ਉਹ ਅੱਗ ਜ਼ਨੀ ਦਾ ਹਿੱਸਾ ਨਹੀਂ ਸਨ, ਫਿਰ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਯੋਜਨਾ ਨੂੰ ਲੈ ਕੇ ਹਾਲ ਹੀ ਵਿੱਚ ਹੋਈ ਹਿੰਸਾ ਦਾ ਅੰਦਾਜ਼ਾ ਨਹੀਂ ਲਗਾਇਆ ਸੀ। ਹਥਿ ਆਰਬੰਦ ਬਲਾਂ ਵਿੱਚ ਅਨੁਸ਼ਾ ਸਨ ਹੀਣਤਾ ਲਈ ਕੋਈ ਥਾਂ ਨਹੀਂ ਹੈ। ਸਾਰੇ ਉਮੀਦਵਾਰਾਂ ਨੂੰ ਲਿਖਤੀ ਸਹੁੰ ਚੁਕਾਉਣੀ ਪਵੇਗੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅੱਗ ਜ਼ਨੀ/ਹਿੰ ਸਾ ਵਿੱਚ ਸ਼ਾਮਲ ਨਹੀਂ ਹੋਣਗੇ।”

ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਕਿਹਾ ਕਿ ਜਲ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਸਬੰਧੀ ਪ੍ਰੋਗਰਾਮ 25 ਜੂਨ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਬੈਚ ਦੀ ਸਿਖਲਾਈ 21 ਨਵੰਬਰ ਤੋਂ ਸ਼ੁਰੂ ਹੋਵੇਗੀ। ਏਅਰ ਮਾਰਸ਼ਲ ਐੱਸ ਕੇ ਝਾ ਨੇ ਕਿਹਾ ਕਿ ਭਾਰਤੀ ਹਵਾਈ ਫੌਜ ‘ਅਗਨੀਪਥ’ ਸਕੀਮ ਤਹਿਤ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਕਰੇਗੀ। ਨਵੇਂ ਰੰਗਰੂਟਾਂ ਦੀ ਭਰਤੀ ਲਈ ਪਹਿਲੇ ਗੇੜ ਦੇ ਆਨਲਾਈਨ ਇਮਤਿਹਾਨ 24 ਜੁਲਾਈ ਤੋਂ ਲਏ ਜਾਣਗੇ।

ਇਸ ਬੈਚ ਦੀ ਸਿਖਲਾਈ 30 ਦਸੰਬਰ ਤੋਂ ਸ਼ੁਰੂ ਹੋਵੇਗੀ। ਥਲ ਸੈਨਾ ਦੇ ਲੈਫਟੀਨੈਂਟ ਜਨਰਲ ਬਾਂਸੀ ਪੋਨੱਪਾ ਨੇ ਕਿਹਾ ਕਿ ਫੌਜ ਵੱਲੋਂ ਆਰਜ਼ੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਫੌਜ ਦੇ ਵੱਖ ਵੱਖ ਯੂਨਿਟਾਂ ਦੀਆਂ ਭਰਤੀਆਂ ਸਬੰਧੀ ਨੋਟੀਫਿਕੇਸ਼ਨ ਪਹਿਲੀ ਜੁਲਾਈ ਤੋਂ ਜਾਰੀ ਕੀਤੇ ਜਾਣਗੇ। ਦੇਸ਼ ਭਰ ਵਿੱਚ ਅਗਸਤ, ਸਤੰਬਰ ਤੇ ਅਕਤੂਬਰ ਵਿੱਚ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ। ਲੈਫਟੀਨੈਂਟ ਜਨਰਲ ਪੋਨੱਪਾ ਨੇ ਕਿਹਾ ਕਿ 25000 ਜਵਾਨਾਂ ਦਾ ਪਹਿਲਾ ਬੈਚ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਵੇਗਾ। ਰੰਗਰੂਟਾਂ ਦੇ ਦੂਜੇ ਬੈਚ ਦੀ ਸਿਖਲਾਈ 23 ਫਰਵਰੀ ਤੋਂ ਸ਼ੁਰੂ ਹੋਵੇਗੀ।

ਰੱਖਿਆ ਮੰਤਰਾਲੇ ਨੇ ਕਿਹਾ ਕਿ ‘ਅਗਨੀਵੀਰਾਂ’ ਦੀਆਂ ਸੇਵਾ ਸ਼ਰਤਾਂ ਰੈਗੂਲਰ ਫ਼ੌਜੀਆਂ ਦੇ ਬਰਾਬਰ ਹੋਣਗੀਆਂ। ਸਰਕਾਰ ਨੇ ਦਲੀਲ ਦਿੱਤੀ ਹੈ ਕਿ ਲਗਪਗ 17,600 ਜਵਾਨ ਹਰੇਕ ਸਾਲ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਇਹ ਸਿਰਫ਼ ਅਗਨੀਪਥ ਸਕੀਮ ਤਹਿਤ ਹੀ ਹੋਵੇਗਾ।