India

ਹੁਣ ਭਾਰਤ ‘ਚ ਕੋਈ ਵੀ ਲੈ ਸਕਦਾ ਆਪਣੀ ਨਿੱਜੀ ਰੇਲ ਗੱਡੀ

‘ਦ ਖ਼ਾਲਸ ਬਿਊਰੋ :- ਦੇਸ਼ ਭਰ ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਆਮ ਜ਼ਿਦਗੀ ਜੋ ਕਿ ਰੁਕੀ ਪਈ ਸੀ, ਹੁਣ ਅਨਲਾਕ-2.0 ਦੀ ਸ਼ੁਰੂਆਤ ‘ਚ ਮੁੜ ਤੋਂ ਪਟੜੀ ‘ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਭਾਰਤ ਸਰਕਾਰ ਨੇ ਨਿੱਜੀਕਰਨ ਨੂੰ ਹਰੀ ਝੰਡੀ ਦਿੰਦਿਆਂ ਰੇਲਵੇ ਵਿਭਾਗ ਵੱਲੋਂ ਨਿੱਜੀ ਯਾਨਿ ਪ੍ਰਾਈਵੇਟ ਟ੍ਰੇਨਾਂ ਨੂੰ ਚਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਰੇਲਵੇ ਵਿਭਾਗ ਦੀ ਜਾਣਕਾਰੀ ਮੁਤਾਬਿਕ ਇਨ੍ਹਾਂ ਨਿੱਜੀ ਟ੍ਰੇਨਾਂ ਲਈ ਰੇਲਵੇ ਨੇ ਬਕਾਇਦ ਟੈਂਡਰ ਮੰਗੇ ਹਨ। ਪਹਿਲੇ ਫੇਜ਼ ਵਿੱਚ 109 ਸਟੇਸ਼ਨਾਂ ਤੋਂ ਟ੍ਰੇਨਾਂ ਚਲਣਗੀਆਂ ਤੇ ਹਰ ਇੱਕ ਕੋਚ ‘ਚ ਘੱਟੋ-ਘੱਟ 16 ਕੋਚ ਹੋਣਗੇ, ਤੇ ਹਰ ਇੱਕ ਟ੍ਰਨ ਦੀ ਰਫ਼ਤਾਰ 160 ਕਿਲੋ ਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਹਵੇਗੀ। ਡਰਾਈਵਰ ਤੇ ਗਾਰਡ ਰੇਲਵੇ ਦਾ ਹੋਵੇਗਾ। ਇਸ ਨਾਲ ਨਿੱਜੀ ਰੇਲਵੇ ਖੇਤਰ ਨੂੰ 30 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਵੇਗੀ।