India

ਅੰਸ਼ੂਲ ਛੱਤਰਪਤੀ ਨੇ ਕੀਤਾ ਡੇਰਾ ਮੁਖੀ ਨੂੰ ਮਿਲੀ ਪੈਰੋਲ ਦਾ ਵਿਰੋਧ

ਦ ਖ਼ਾਲਸ ਬਿਊਰੋ : ਡੇਰਾ ਮੁਖੀ ਵਲੋਂ ਕ ਤਲ ਕੀਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੂਲ ਛੱਤਰਪਤੀ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਇਹ ਆਖਿਆ ਹੈ ਕਿ ਸਰਕਾਰ ਆਪਣੇ ਵੋਟ ਬੈਂਕ ਲਈ ਬਾਰ-ਬਾਰ ਡੇਰਾ ਸਾਧ ਵਰਗੇ ਦੋ ਸ਼ੀ ਨੂੰ ਫਰਲੋ ਜਾ ਪੈਰੋਲ ਤੇ ਜੇਲ ਤੋਂ ਬਾਹਰ ਲੈ ਆਉਂਦੀਆਂ ਹਨ ਪਰ ਅਸੀਂ ਇਸ ਦਾ ਵਿਰੋਧ ਕਰਾਂਗੇ ਤੇ ਇਸ ਦੇ ਖਿਲਾਫ ਕੋਰਟ ਵੀ ਜਾਵਾਂਗੇ।

ਉਹਨਾਂ ਇਹ ਵੀ ਕਿਹਾ ਕਿ ਡੇਰਾ ਮੁਖੀ ਇੱਕ ਹਾਰਡ-ਕੋਰ ਕ੍ਰਿਮੀਨਲ ਹੈ ਤੇ ਇਸ ਨੂੰ ਬਾਹਰ ਲਿਆਉਣ ਦਾ ਮਤਲਬ ਅਸ਼ਾਂਤੀ ਤੇ ਦੰਗੇ ਫੈਲਾਉਣਾ ਹੋਵੇਗਾ। ਇੱਕ ਅਜਿਹੇ ਵਿਅਕਤੀ ਜਿਸਨੇ ਦੋ-ਦੋ ਬਲਾ ਤਕਾਰ ਕੀਤੇ ਹਨ,ਕ ਤਲ ਕੀਤੇ ਹਨ ਤੇ ਹਾਲੇ ਵੀ ਜਿਸ ਤੇ ਕੇਸ ਚੱਲ ਰਹੇ ਹਨ,ਉਸ ਦਾ ਸਲਾਖਾਂ ਦੇ ਪਿੱਛੇ ਰਹਿਣਾ ਹੀ ਸਮਾਜ ਲਈ ਠੀਕ ਹੈ।ਹਾਈ ਕੋਰਟ ਵੱਲੋਂ ਡੇਰਾ ਮੁਖੀ ਨੂੰ ਹਾਰਡ-ਕੋਰ ਕ੍ਰਿਮੀਨਲ ਦੀ ਸੂਚੀ ਵਿੱਚ ਨਾ ਰੱਖੇ ਜਾਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਅਸੀਂ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੋਤੀ ਦਵਾਂਗੇ।