‘ਦ ਖ਼ਾਲਸ ਬਿਊਰੋ : ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲੇ ਦਾ ਕ ਤਲ ਹੋਏ ਨੂੰ 16-17 ਦਿਨ ਬੀਤ ਗਏ ਹਨ,ਐਸਆਈਟੀ ਬਣ ਚੁੱਕੀ ਹੈ ਤੇ ਜਾਂਚ ਲਗਾਤਾਰ ਜਾਰੀ ਹੈ ਪਰ ਹਾਲੇ ਤੱਕ ਪੁ ਲਿਸ ਦੇ ਹੱਥ ਖਾਲੀ ਹਨ।ਹਾਲਾਂਕਿ ਕੁੱਝ ਨਿੱਜੀ ਚੈਨਲ ਆਪਣੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਇਹ ਖਬਰਾਂ ਚਲਾ ਰਹੇ ਹਨ ਕਿ ਪੰਜਾਬ ਪੁ ਲਿਸ ਦੇ ਅੜਿਕੇ ਆਇਆ ਲਾਰੈਂਸ ਬਿਸ਼ਨੋਈ ਧੜਾ ਧੜ ਕਈ ਰਾਜ਼ ਉਗਲ ਰਿਹਾ ਹੈ। ਪੁਲਿ ਸ ਵੱਲੋਂ ਪੁੱਛਗਿੱਛ ਦੌਰਾਨ ਪਹਿਲਾਂ ਤਾਂ ਉਸ ਨੇ ਕੋਈ ਖਾਸ ਖੁਲਾਸਾ ਨਹੀਂ ਕੀਤਾ ਪਰ ਬਾਅਦ ਵਿੱਚ ਪੰਜਾਬ ਪੁ ਲਿਸ ਵੱਲੋਂ ਸ਼ਿਕੰਜਾ ਕੱਸੇ ਜਾਣ ਤੇ ਉਸ ਨੇ ਦਸਿਆ ਕਿ ਉਸ ਨੇ ਆਪਣੇ ਸਾਥੀਆਂ ਨੂੰ ਸਿੱਧੂ ਮੂਸੇਵਾਲਾ ਨੂੰ ਮਾ ਰਨ ਲਈ ਨਹੀਂ ਕਿਹਾ ਸੀ,ਸਗੋਂ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦਾ ਕਤ ਲ ਤੋਂ ਬਾਅਦ,ਸਿੱਧੂ ਮੂਸੇਵਾਲਾ ਉਸ ਦੇ ਗਰੁੱਪ ਦੇ ਨਿਸ਼ਾਨੇ ਤੇ ਸੀ।
ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਬਾਰੇ ਇਹ ਵੀ ਕਿਹਾ ਕਿ ਉਸ ਨੇ ਵਿੱਕੀ ਮਿੱਡੂਖੇੜਾ ਦੇ ਕਤ ਲ ਵਿੱਚ ਮਦਦ ਕਰਨ ਵਾਲੇ ਮੈਨੇਜਰ ਸ਼ਗਨਪ੍ਰੀਤ ਨੂੰ ਵਿਦੇਸ਼ ਭਜਾ ਦਿੱਤਾ ਸੀ, ਇਸੇ ਵਜਾ ਕਾਰਣ ਉਸ ਦਾ ਗਰੁੱਪ ਮੂਸੇਵਾਲਾ ਦੇ ਖਿਲਾ ਫ ਹੋ ਗਿਆ ਸੀ। ਮੂਸੇਵਾਲਾ ਕਤ ਲ ਕਾਂ ਡ ‘ਚ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਪੰਜਾਬ ਪੁਲਿਸ ਨੂੰ ਹੋਰ ਵੀ ਕਈ ਅਹਿਮ ਸੁਰਾਗ ਮਿਲੇ ਹਨ। ਬਿਸ਼ਨੋਈ ਨੇ ਇਸ ਗੱਲ ਨੂੰ ਕਬੂਲਿਆ ਹੈ ਕਿ ਕੈਨੇਡਾ ਬੈਠੇ ਗੈਂ ਗਸਟਰ ਗੋਲਡੀ ਬਰਾੜ ਨਾਲ ਉਸ ਦੇ ਸੰਬੰਧ ਹਨ ਤੇ ਉਹ ਬਰਾੜ ਨਾਲ ਲਗਾਤਾਰ ਫੋਨ ਰਾਹੀਂ ਸੰਪਰਕ ਵਿੱਚ ਸੀ।
ਲਾਰੈਂਸ ਨੇ ਪੁੱਛਗਿੱਛ ‘ਚ ਗੋਰਾ ਦਾ ਜ਼ਿਕਰ ਕੀਤਾ ਹੈ।ਕੈਨੇਡਾ ਬੈਠੇ ਗੈਂ ਗਸਟਰ ਗੋਲਡੀ ਬਰਾੜ ਦੇ ਜੀਜੇ ਗੁਰਿੰਦਰ ਗੋਰਾ ਨੂੰ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਜੇਲ੍ਹ ਤੋਂ ਖਰੜ ਲਿਆਂਦਾ ਹੈ।ਲਾਰੈਂਸ ਨੂੰ ਉਸ ਦੇ ਸਾਹਮਣੇ ਬਿਠਾ ਕੇ ਸਵਾਲ-ਜਵਾਬ ਕੀਤੇ ਗਏ ਹਨ। ਕੋਟਕਪੂਰਾ ਦੇ ਰਹਿਣ ਵਾਲੇ ਗੁਰਿੰਦਰ ਗੋਰਾ ਤੇ 9 ਕ੍ਰਿ ਮੀ ਨਲ ਕੇਸ ਦਰਜ ਹਨ। ਉਹ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਅਤੇ ਥੋੜ੍ਹੇ ਦਿਨ ਪਹਿਲਾਂ ਹੀ ਉਸ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ। ਮੁਲ ਜ਼ਮ ਗੋਰਾ ਅਤੇ ਨੀਰਜ ਦੋਵਾਂ ਨੂੰ ਪੁਲਿਸ ਹੁਸ਼ਿਆਰਪੁਰ ਜੇ ਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਸੀਆਈਏ ਖਰੜ ਲਿਆਈ ਹੈ ਤੇ ਇਹਨਾਂ ਤੋਂ ਅੱਗੇ-ਅੱਗੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਇਹ ਵੀ ਖਬਰ ਜੋਰਾਂ ਤੇ ਚੱਲ ਰਹੀ ਹੈ ਕਿ ਪੰਜਾਬੀ ਗਾਇਕ ਮੂਸੇਵਾਲਾ ਕਤ ਲ ਕਾਂ ਡ ‘ਚ ਵਰਤੇ ਗਏ ਹਥਿ ਆਰ ਜਲਦੀ ਹੀ ਬਰਾਮਦ ਹੋਣ ਦੀ ਸੰਭਾਵਨਾ ਹੈ।ਪੰਜਾਬ ਪੁਲਿਸ ਵੱਲੋਂ ਗ੍ਰਿ ਫਤਾਰ ਕੀਤੇ ਗਏ ਪਵਨ ਬਿਸ਼ਨੋਈ ਅਤੇ ਨਸੀਬ ਤੋਂ ਪੁੱਛਗਿੱਛ ‘ਚ ਇਹ ਖੁਲਾਸਾ ਹੋਇਆ ਹੈ।ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਤਲ ਤੋਂ ਬਾਅਦ ਹ ਥਿਆਰਾਂ ਨੂੰ ਹਮ ਲਾਵਰ ਜ਼ਿਆਦਾ ਦੂਰ ਤੱਕ ਨਹੀਂ ਲੈ ਕੇ ਗਏ ਸਨ।ਉਹਨਾਂ ਇਹਨਾਂ ਹਥਿ ਆਰਾਂ ਨੂੰ ਮਾਨਸੇ ਲਾਗੇ ਪੰਜਾਬ-ਹਰਿਆਣਾ ਬਾਰਡਰ ਕੋਲ ਮਿੱਟੀ ‘ਚ ਹੀ ਦਫਨਾ ਦਿੱਤਾ ਸੀ। ਪੁਲਿ ਸ ਹੁਣ ਜਲਦੀ ਹੀ ਇਹ ਹਥਿ ਆਰ ਬਰਾਮਦ ਕਰ ਸਕਦੀ ਹੈ।
ਆਪਣੇ ਭਰੋਸੇਯੋਗ ਸੂਤਰਾਂ ਨੂੰ ਆਧਾਰ ਬਣਾ ਕੇ ਨਿਜ਼ੀ ਚੈਨਲਾਂ ਵੱਲੋਂ ਪੇਸ਼ ਕੀਤੇ ਗਏ ਇਹਨਾਂ ਦਾਅਵਿਆਂ ਵਿੱਚ ਕਿੰਨੀ ‘ਕ ਸਚਾਈ ਹੈ,ਇਹ ਦੀ ਪੁਸ਼ਟੀ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਹੋ ਜਾਵੇਗੀ ।ਪਰ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਚਰਚਾ ਜੋਰਾਂ ਤੇ ਹੈ ਕਿ ਅਸਲੀ ਕਾਤ ਲ ਕੋਣ ਹੈ ਤੇ ਉਸ ਤੱਕ ਕਾਨੂੰਨ ਦੇ ਹੱਥ ਕਦੋਂ ਤੱਕ ਪਹੁੰਚਣਗੇ ।