Punjab

ਪੰਜਾਬ ਪੁਲਿਸ ਵੱਲੋਂ ਬਿਸ਼ਨੋਈ ਦੀ ਗਰਿਲਿੰਗ ਸ਼ੁਰੂ

ਦ ਖ਼ਾਲਸ ਬਿਊਰੋ : ਮਾਨਸਾ ਪੁਲਿ ਸ ਨੇ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਤੜਕੇ ਹੀ ਨੂੰ ਡਿਊਟੀ ਮੈਜਿਸਟਰੇਟ ਦੀ ਕੋਰਟ ‘ਚ ਪੇਸ਼ ਕਰ ਦਿੱਤਾ ਹੈ ਅਤੇ ਉਸ ਦਾ 22 ਜੂਨ ਤੱਕ ਦਾ ਪੁਲਿ ਸ ਰਿਮਾਂ ਡ ਲੈ ਲਿਆ ਹੈ।ਜਿਸ ਤੋਂ ਬਾਅਦ ਉੱਥੇ ਸਰਕਾਰੀ ਹਸਪਤਾਲ ਵਿੱਚ ਉਸ ਦਾ ਮੈਡੀਕਲ ਕਰਵਾਇਆ ਗਿਆ ਤੇ ਫਿਰ ਉਸ ਨੂੰ ਭਾਰੀ ਸੁਰੱਖਿਆ ‘ਚ ਮਾਨਸਾ ਤੋਂ ਅੱਜ ਸਵੇਰੇ ਸਵਾ 8 ਵਜੇ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਆਫਿਸ ਖਰੜ ਲਿਆਂਦਾ ਗਿਆ ਸੀ,ਜਿਥੇ ਉਸ ਕੋਲੋਂ ਪੁੱਛਗਿੱਛ ਹੋਈ ਹੈ । ਇੱਥੇ ਦੋ ਦਰਜਨ ਵਾਹਨਾਂ ਦੇ 50 ਪੁ ਲਿਸ ਮੁਲਾਜ਼ਮ ਲਾ ਰੈਂਸ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਲਾਰੈਂਸ ਨੂੰ ਪੁ ਲਿਸ ਨੇ ਬੁਲੇਟ ਪਰੂਫ਼ ਗੱਡੀ ਵਿੱਚ ਬਿਠਾ ਕੇ ਇਥੇ ਲਿਆਂਦਾ ਗਿਆ ਸੀ।

ਦੱਸ ਦਈਏ ਕਿ ਕੱਲ ਦਿੱਲੀ ਪੁਲਿ ਸ ਦੇ ਸਪੈਸ਼ਲ ਸੈਸ ਕੋਲ ਬਿਸ਼ਨੋਈ ਦਾ ਰਿਮਾਂਡ ਖਤਮ ਹੋ ਰਿਹਾ ਸੀ ਤੇ ਇਸ ਲਈ ਉਸ ਨੂੰ ਕੱਲ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਇਸ ਦੌਰਾਨ ਪੰਜਾਬ ਪੁਲਿ ਸ ਨੇ ਵੀ ਦਿੱਲੀ ਪਹੁੰਚ ਕੇ ਬਿਸ਼ਨੋਈ ਦਾ ਰਿਮਾਂ ਡ ਲੈਣ ਲਈ ਅਰਜ਼ੀ ਲਾ ਦਿੱਤੀ।

ਇਸ ਵਿੱਚ ਵੀ ਪਹਿਲਾਂ ਅਦਾਲਤ ਨੇ ਸਿਰਫ਼ ਗ੍ਰਿਫਤਾਰ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਤੇ ਪੰਜਾਬ ਪੁਲਿਸ ਉਸ ਨੂੰ ਪੰਜਾਬ ਨਹੀਂ ਸੀ ਲਿਆ ਸਕਦੀ ਪਰ ਟਰਾਂਜਿਟ ਵਾਰੰਟ ਲਈ ਦੇਰ ਸ਼ਾਮ ਤੱਕ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਅਨਮੋਲ ਰਤਨ ਸਿੱਧੂ ਨੇ ਖੁੱਦ ਪੰਜਾਬ ਪੁਲਿਸ ਦਾ ਪੱਖ ਰੱਖਿਆ ਤੇ ਆਖਰਕਾਰ ਅਦਾਲਤ ਨੇ ਪੰਜਾਬ ਪੁਲਿਸ ਦੀ ਮੰਗ ਨੂੰ ਮੰਨ ਲਿਆ।

ਰਾਤੋ ਰਾਤ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਲਿਆਂਦਾ ਗਿਆ ਤੇ ਡਿਊਟੀ ਮੈਜੀਸਟਰੇਟ ਸਾਹਮਣੇ ਪੇਸ਼ ਕਰ ਕੇ ਉਸ ਦਾ ਸੱਤ ਦਿਨ ਦਾ ਪੁਲਿ ਸ ਰਿਮਾਂਡ ਲੈ ਲਿਆ ਹੈ ਤੇ ਉੱਥੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਖਰੜ ਲਿਆਂਦਾ ਗਿਆ,ਜਿਥੇ ਉਸ ਤੋਂ ਪੁੱਛਗਿੱਛ ਹੋਈ ਹੈ।