India

ਭਾਰਤੀ ਫੌਜ ‘ਚ ਅਗਨੀਵੀਰ ਹੋਣਗੇ ਭਰਤੀ

‘ਦ ਖ਼ਾਲਸ ਬਿਊਰੋ : ਅੱਜ ਦਿੱਲੀ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਅਗਨੀਪਥ ਭਰਤੀ ਯੋਜਨਾ’ ਦਾ ਐਲਾਨ ਕੀਤਾ ਹੈ । ਦੇਸ਼ ਦੀ ਸੇਵਾ ਲਈ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਇਹ ਇੱਕ ਚੰਗੀ ਖ਼ਬਰ ਹੈ । ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ ਤੇ ਫੌਜ ਨੂੰ ਦੁਨੀਆ ਦੀ ਸਰਵੋਤਮ ਫੌਜ ਬਣਾਉਣ ਲਈ ਅਗਨੀਪਥ ਯੋਜਨਾ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਭਰਤੀ ਹੋਏ ਸੈਨਿਕਾਂ ਨੂੰ ਅਗਨੀਵੀਰ ਕਿਹਾ ਜਾਵੇਗਾ ਤੇ ਸੇਵਾ ਲਈ ਸਰਟੀਫਿਕੇਟ ਤੇ ਡਿਪਲੋਮਾ ਵੀ ਦਿੱਤਾ ਜਾਵੇਗਾ। ਇਸ ਨੌਕਰੀ ਵਿੱਚ ਰਿਟਾਇਰਮੈਂਟ ‘ਤੇ 10 ਲੱਖ ਰੁਪਏ ਦਿੱਤੇ ਜਾਣਗੇ ,ਜੋ ਕਿ ਟੈਕਸ ਫ੍ਰੀ ਹੋਣਗੇ ਪਰ ਇਥੇ ਇਹ ਵੀ ਦੱਸ ਦਈਏ ਕਿ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਨਹੀਂ ਮਿਲੇਗੀ। ਇਸ ਯੋਜਨਾ ਦੇ ਤਹਿਤ ਹਰ ਸਾਲ ਕਰੀਬ 50 ਹਜ਼ਾਰ ਭਰਤੀਆਂ ਹੋਣਗੀਆਂ ਤੇ 4 ਸਾਲ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ।

4 ਸਾਲ ਦੀ ਸੇਵਾ ਤੋਂ ਬਾਅਦ ਇੱਕ ਸੇਵਾ ਫੰਡ ਪੈਕੇਜ ਅਤੇ ਇੱਕ ਉਦਾਰ ‘ਮੌਤ ਅਤੇ ਅਪੰਗਤਾ ਪੈਕੇਜ’ ਵੀ ਪ੍ਰਦਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਜਲ ਸੈਨਾ ਦੇ ਅਗਨੀਵੀਰ ‘ਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਇਸ ਯੋਜਨਾ ਲਈ ਉਮਰ ਪ੍ਰੋਫਾਈਲ ਹਾਲ ਦੀ ਘੜੀ ਉਮਰ ਦੀ ਹੱਦ 32 ਸਾਲ ਲਈ ਰੱਖੀ ਗਈ ਹੈ, ਜਿਸ ਨੂੰ ਭਵਿੱਖ ਵਿੱਚ 26 ਕਰ ਦਿੱਤਾ ਜਾਵੇਗਾ। ਇਸ ਸਕੀਮ ਤਹਿਤ ਦਾਖਲਾ ਲੈਣ ਦੇ ਚਾਹਵਾਨ ਨੌਜਵਾਨ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਹੋਣੇ ਚਾਹੀਦੇ ਹਨ। ਇਹ ਸਕੀਮ ਕਈ ਦੇਸ਼ਾਂ ਵਿੱਚ ਅਧਿਐਨ ਤੋਂ ਬਾਅਦ ਲਿਆਂਦੀ ਜਾ ਰਹੀ ਹੈ। ਇਸ ਸਾਲ ਥਲ ਸੈਨਾ ਚ 40000, ਨੇਵੀ ਚ 45000 ਅਤੇ ਏਅਰ ਫੋਰਸ ‘ਚ 3500 ਭਰਤੀਆਂ ਕੀਤੀਆਂ ਜਾਣਗੀਆਂ।