India

ਬਿਨਾਂ E-ਪਾਸ ਤੋਂ ਹਿਮਾਚਲ ‘ਚ ਦਾਖ਼ਲ ਹੋਣ ਦੀ ਨਹੀਂ ਮਿਲੇਗੀ ਮਨਜ਼ੂਰੀ: CM ਜੈਰਾਮ

‘ਦ ਖ਼ਾਲਸ ਬਿਊਰੋ:- ਅੱਜ 30 ਜੂਨ ਨੂੰ ਹੋਈ ਹਿਮਾਚਲ ਸਰਕਾਰ ਦੀ ਕੈਬਨਿਟ ਬੈਠਕ ਦੇ ਦੌਰਾਨ ਹਿਮਾਚਲ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਗਏ। ਜਿਸ ਦੀ ਜਾਣਕਾਰੀ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦਿੱਤੀ। ਉਹਨਾਂ ਕਿਹਾ ਕਿ ਅਸੀਂ ਹੁਣ ਆਨਲੌਕ ਫੇਜ਼-2 ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਇਸ ਕਾਰਨ ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਿਮਾਚਲ ਵਿੱਚ 100 ਫੀਸਦੀ ਨਾਲ ਬੱਸਾਂ ਚੱਲਣਗੀਆਂ ਪਰ ਸ਼ੋਸਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਸਾਂ ਵਿੱਚ ਖੜ੍ਹ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

 

ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਬਿਨਾਂ E-ਪਾਸ ਤੋਂ ਬਿਨਾਂ ਹਿਮਾਚਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਐਮਰਜੈਂਸੀ ਹੋਣ ‘ਤੇ ਹੀ E ਪਾਸ ਦਿੱਤੇ ਜਾਣਗੇ। ਮੌਜੂਦਾ ਸਮੇਂ ‘ਚ ਹਿਮਾਚਲ ‘ਚ ਕਰਫਿਊ ਦਾ ਸਮਾਂ ਹੁਣ ਰਾਤ 9 ਵਜੇ ਤੋਂ ਸਵੇਰ ਦੇ 6 ਵਜੇ ਤੱਕ ਕਰ ਦਿੱਤਾ ਗਿਆ ਹੈ।

 

ਹਿਮਾਚਲ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀਆਂ ਗਾਇਡ ਲਾਈਨਸ ਸਾਡੇ ਕੋਲ ਪਹੁੰਚ ਗਈਆਂ ਹਨ ਅਸੀਂ ਉਨ੍ਹਾਂ ਦੀ ਪਾਲਣਾ ਜ਼ਰੂਰ ਕਰਦੇ ਰਹਾਂਗੇ।