Punjab Religion

ਮੀਰੀ-ਪੀਰੀ ਦਿਹਾੜਾ-ਸਿੱਖਾਂ ਨੇ ਧਰਮ ਤੇ ਰਾਜਸੀ ਸੂਝ-ਬੂਝ ਗੁਰਦੁਆਰੇ ਤੋਂ ਹਾਸਲ ਕਰਨੀ ਹੈ, ਗੋਰਖ ਨਾਥ ਦੇ ਟਿੱਲੇ ਤੋਂ ਨਹੀਂ

‘ਦ ਖ਼ਾਲਸ ਬਿਊਰੋ ਲਈ ਭਾਈ ਕੁਲਦੀਪ ਸਿੰਘ ਗੜਗੱਜ:- ਅੱਜ ਮੀਰੀ ਪੀਰੀ ਦਿਹਾੜਾ ਹੈ। ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ। ਇੱਕ ਭਗਤੀ ਦੀ ਇਕ ਸ਼ਕਤੀ ਦੀ, ਇੱਕ ਧਰਮ ਦੀ ਦੂਜੀ ਰਾਜਨੀਤੀ ਦੀ ਮਤਲਬ ਧਰਮ ਅਤੇ ਰਾਜਨੀਤੀ ਇੱਕ ਦੂਜੇ ਦੇ ਪੂਰਕ ਹਨ।  ਪਰ ਹੁਣ ਆਪਾਂ ਗੁਰਦੁਆਰਿਆਂ ਵਿੱਚ  ਆਮ ਲਿਖਿਆ ਦੇਖਦੇ ਹਾਂ ਕਿ ਏਥੇ ਰਾਜਨੀਤੀ ਦੀ ਗੱਲ ਕਰਨ ਦੀ ਮਨਾਹੀ ਹੈ।

 

ਅਸੀਂ ਏਹ ਤੇ ਕਹਿ ਸਕਦੇ ਹਾਂ ਕਿ ਪਾਰਟੀਬਾਜੀ ਜਾਂ ਧੜੇਬੰਦੀ ਦੀ ਗੱਲ ਕਰਨਾ ਮਨਾ ਹੈ। ਪਰ ਰਾਜਸੀ ਤਾਕਤ ਦੀ ਜੇ ਗੱਲ ਨਹੀਂ ਕਰਾਂਗੇ ਫਿਰ ਰਾਜ ਕਿਵੇਂ ਹਾਸਲ ਕਰਾਗੇ। ਜਿਸ ਤਾਕਤ ਨੂੰ ਹਾਸਲ ਕਰਨ ਲਈ ਅਸੀਂ ਹਰ ਰੋਜ ਦੁਹਰਾਉਂਦੇ ਹਾਂ: ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਗੁਰਦੁਆਰੇ ਭਗਤੀ ਸ਼ਕਤੀ ਦੇ ਪ੍ਰਤੀਕ ਹਨ ਅਤੇਂ ਸਿੱਖ, ਧਰਮ ਤੇ ਰਾਜਸੀ ਸੂਝ-ਬੂਝ ਗੁਰਦੁਆਰੇ ਤੋਂ ਹੀ ਪ੍ਰਾਪਤ ਕਰੇਗਾ ਨ ਕਿ ਗੋਰਖ ਨਾਥ ਦੇ ਟਿੱਲੇ ਤੋਂ।