‘ਦ ਖ਼ਾਲਸ ਬਿਊਰੋ : ਗੋ ਲੀ ਬਾਰੀ ਦੀਆਂ ਲਗਾਤਾਰ ਹੋ ਰਹੀਆਂ ਘਟ ਨਾਵਾਂ ਦਰਮਿਆਨ ਅਮਰੀਕਾ ਵਿਚ ਬੰਦੂ ਕ ਸੱਭਿਆਚਾਰ ਦੇ ਖਿ ਲਾਫ ਵੱਡੇ ਪੱਧਰ ‘ਤੇ ਲੋਕ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦ ਰਸ਼ਨ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਨ੍ਹਾਂ ਪ੍ਰਦ ਰਸ਼ਨਾਂ ਦਾ ਸਮਰਥਨ ਕੀਤਾ ਹੈ ਅਤੇ ਕਾਂਗਰਸ ਨੂੰ ਜਲਦੀ ਹੀ ਨਵਾਂ ਬੰਦੂ ਕ ਸੁਰੱਖਿਆ ਕਾਨੂੰਨ ਪਾਸ ਕਰਨ ਦੀ ਅਪੀਲ ਵੀ ਕੀਤੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਰਿਪਬਲਿਕਨ ਸੰਸਦ ਮੈਂਬਰ ਇਸ ਬਿੱਲ ਦਾ ਵਿਰੋਧ ਕਰਨਗੇ।
ਪਿਛਲੇ ਮਹੀਨੇ, ਟੈਕਸਾਸ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਹੋਈ ਗੋ ਲੀ ਬਾ ਰੀ ਵਿੱਚ 19 ਬੱਚੇ ਅਤੇ ਦੋ ਬਾਲਗ ਮਾ ਰੇ ਗਏ ਸਨ। ਇਸ ਤੋਂ ਬਾਅਦ ਬਫੇਲੋ ਸੁਪਰਮਾਰਕੀਟ ‘ਚ ਹੋਈ ਗੋ ਲੀ ਬਾ ਰੀ ‘ਚ 10 ਲੋਕਾਂ ਦੀ ਜਾਨ ਵੀ ਚਲੀ ਗਈ। ਉਦੋਂ ਤੋਂ ਹੀ ਅਮਰੀਕਾ ਵਿਚ ਬੰਦੂਕ ਰੱਖਣ ਦੇ ਨਿਯਮਾਂ ਨੂੰ ਸਖ਼ਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।