‘ਦ ਖ਼ਾਲਸ ਬਿਊਰੋ : ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਕਤ ਲ ਕਾਂ ਡ ਵਿੱਚ ਜਾਂਚ ਕਰ ਰਹੀ ਐਸਆਈਟੀ ਨੇ ਇੱਕ ਅਹਿਮ ਖੁਲਾਸਾ ਕੀਤਾ ਹੈ।ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਲੇ ਤੱਕ ਪੁਲਿ ਸ ਦੇ ਹੱਥ ਖਾਲੀ ਨੇ ਕਿਉਂਕਿ ਨਾ ਤਾਂ ਹਾਲੇ ਤੱਕ ਕਿਸੇ ਸ਼ੂਟਰ ਦੀ ਪਛਾਣ ਹੋਈ ਹੈ ਤੇ ਨਾ ਹੀ ਇਸ ਕਤ ਲ ਕਾਂ ਡ ਵਿੱਚ ਵਰਤੇ ਗਏ ਹਥਿ ਆਰਾਂ ਸੰਬੰਧੀ ਕੋਈ ਜਾਣਕਾਰੀ ਪੁਲਿਸ ਦੇ ਹੱਥ ਲਗੀ ਹੈ।
ਇਸ ਸੰਬੰਧ ਵਿੱਚ ਕੋਈ ਵੀ ਅਜਿਹੀ ਗ੍ਰਿਫ ਤਾਰੀ ਨਹੀਂ ਹੋਈ ਹੈ,ਜਿਸ ਦਾ ਸਿੱਧਾ ਸੰਬੰਧ ਇਸ ਘਟ ਨਾ ਨਾਲ ਜੁੜਦਾ ਹੋਵੇ।ਇਸ ਕ ਤਲ ਕਾਂ ਡ ਦੀ ਜਾਂਚ ਕਰ ਰਹੀ ਐਸਆਈਟੀ ਮੈਂਬਰ ਨੇ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਸ਼ੂਟਰਾਂ ਦੀ ਸ਼ਨਾਖਤ ਤੇ ਸਵਾਲ ਚੁੱਕੇ ਹਨ ਤੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਹਨਾਂ ਨੂੰ ਦਿੱਲੀ ਪੁਲਿਸ ਸ਼ੂਟਰ ਦੱਸ ਰਹੀ ਹੈ,ਉਹ ਸ਼ੂਟਰ ਹੈ ਹੀ ਨਹੀਂ।ਇਸ ਤੋਂ ਇਲਾਵਾ ਘ ਟਨਾ ਦੌਰਾਨ ਵਰਤੇ ਗਏ ਹਥਿ ਆਰ ਬਾਰੇ ਵੀ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ।ਫ਼ਿਲਹਾਲ ਇਸ ਦੀ ਵੀ ਜਾਂਚ ਚੱਲ ਰਹੀ ਹੈ ।
ਇਸ ਮਾਮਲੇ ਵਿੱਚ ਪਾਕਿਸਤਾਨ ਵਿੱਚ ਬੈਠੇ ਅੱਤ ਵਾਦੀ ਰਿੰਦਾ ਦਾ ਨਾਮ ਵੀ ਲਿਆ ਜਾ ਰਿਹਾ ਸੀ ਪਰ ਉਸ ਦੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਦੀ ਕੋਈ ਪੱਕੀ ਜਾਣਕਾਰੀ ਐਸਆਈਟੀ ਕੋਲ ਨਹੀਂ ਹੈ।ਜੇ ਕੁਝ ਹੋਇਆ ਹੈ ਤਾਂ ਫਿਲਹਾਲ ਇਹ ਜਰੂਰ ਹੋਇਆ ਹੈ ਕਿ ਸਿਰਫ਼ ਹਥਿ ਆਰ ਤੇ ਗੱਡੀਆਂ ਉਪਲਬਧ ਕਰਵਾਉਣ ਵਾਲਿਆਂ ਦੀ ਹੀ ਪਛਾਣ ਪੁਲਿਸ ਕਰ ਸਕੀ ਹੈ ਪਰ ਇਸ ਘ ਟਨਾ ਨੂੰ ਅੰਜਾਮ ਦੇਣ ਵਾਲੇ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।
ਇਸ ਤੋਂ ਪਹਿਲਾਂ ਇਹ ਵੀ ਖੁਲਾਸੇ ਹੋਏ ਸੀ ਕਿ ਪਵਨ ਬਿਸ਼ਨੋਈ ਨੇ ਹੀ ਕਾਤਲਾਂ ਨੂੰ ਬੋਲੈਰੋ ਗੱਡੀ ਮੁਹਈਆ ਕਰਵਾਈ ਸੀ,ਜਿਹੜੀ ਕਿ ਰਾਜਸਥਾਨ ਦੇ ਰਹਿਣ ਵਾਲੇ ਕਿਸੇ ਸ਼ਖਸ ਦੀ ਹੈ ਤੇ ਇਸ ਤੇ ਲੱਗਾ ਹੋਇਆ ਨੰਬਰ ਦਿੱਲੀ ਦਾ ਹੈ। ਉਸ ਨੇ ਦਸਿਆ ਕਿ ਗੱਡੀ ਮੁਹਈਆ ਕਰਵਾਉਣ ਲਈ ਪੰਜਾਬ ਤੋਂ ਫੋਨ ਆਇਆ ਸੀ ਤੇ ਨਸੀਬ ਨਾਂ ਦੇ ਵਿਅਕਤੀ ਨੂੰ 3000 ਰੁਪਏ ਦੇ ਕੇ ਗੈਰੇਜ ਤੋਂ ਕਾਰ ਚੁੱਕਵਾਈ ਸੀ ਤੇ ਬਾਅਦ ‘ਚ ਫਤਿਹਾਬਾਦ ਦੇ ਦੋ ਨੌਜਵਾਨਾਂ ਨੂੰ ਸੌਂਪੀ ਗਈ ਸੀ।
ਦੱਸ ਦਈਏ ਕਿ ਮਾਲਵਾ ਇਲਾਕੇ ਨਾਲ ਸੰਬੰਧ ਰੱਖਣ ਵਾਲੇ ਪੰਜਾਬ ਦੇ ਪ੍ਰਸਿਧ ਗਾਇਕ ਸ਼ੁਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਸ਼ਰੇਆਮ ਕਤ ਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਐਸਆਈਟੀ ਬਣਾਈ ਗਈ ਤੇ ਜਾਂਚ ਸ਼ੁਰੂ ਹੋਈ।ਦਿੱਲੀ ਤੇ ਮਹਾਰਾਸ਼ਟਰ ਪੁਲਿਸ ਇਸ ਜਾਂਚ ਵਿੱਚ ਸ਼ਾਮਿਲ ਹੋਈ ਪਰ ਦਿੱਲੀ ਪੁਲਿ ਸ ਵਲੋਂ ਕੀਤੇ ਗਏ ਖੁਲਾਸੇ ਨੂੰ ਪੰਜਾਬ ਪੁਲਿਸ ਨੇ ਖਾਰਿਜ ਕਰ ਦਿੱਤਾ ਹੈ। ਕਿਸੇ ਨਾ ਕਿਸੇ ਮੋੜ ਤੇ ਆ ਕੇ ਇਹ ਲਗਦਾ ਹੈ ਕਿ ਜਾਂਚ ਵਿੱਚ ਸਹੀ ਤਾਲਮੇਲ ਨਹੀਂ ਬੈਠ ਰਿਹਾ ਹੈ। ਹਾਲੇ ਤੱਕ ਮੁੱਖ ਦੋ ਸ਼ੀ ਪੁ ਲਿਸ ਦੀ ਪਹੁੰਚ ਤੋਂ ਬਾਹਰ ਹਨ।