‘ਦ ਖ਼ਾਲਸ ਬਿਊਰੋ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਮਲੋਟ ਰੋਡ ’ਤੇ ਐਸਆਰਐਸ ਸਿਨੇਮਾ ਨਜ਼ਦੀਕ ਮਿਸਤਰੀਆਂ ਵਾਲੀ ਗਲੀ ਵਿਚੋਂ ਇਕ ਈ-ਰਿਕਸ਼ਾ ਸਵਾਰ ਵਿਅਕਤੀ ਤੋਂ 3 ਮੋਟਰਸਾਇਕਲ ਸਵਾਰ ਤੇਜ਼ਧਾਰ ਹਥਿ ਆਰਾਂ ਨਾਲ ਵਾਰ ਕਰਕੇ ਪੈਸਿਆ ਵਾਲਾ ਬੈਗ ਖੋਹ ਕੇ ਫਾਰ ਹੋ ਗਏ। ਬੈਗ ਵਿਚ ਕਰੀਬ 2 ਲੱਖ ਰੁਪਏ ਕੈਸ਼ ਦੱਸਿਆ ਜਾ ਰਿਹਾ ਹੈ। ਜ਼ਖ਼ਮੀ ਹੋਏ ਹਰਦੇਸ਼ ਕੁਮਾਰ ਨੇ ਦੱਸਿਆ ਕਿ ਉਹ ਬਠਿੰਡਾ ਦੀ ਭਾਗਵਤ ਟਰੇਡਿੰਗ ਕੰਪਨੀ ’ਚ ਕਰਮਚਾਰੀ ਹੈ।
ਜ਼ ਖ਼ਮੀ ਹੋਏ ਹਰਦੇਸ਼ ਕੁਮਾਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇਂ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਉਨ੍ਹਾਂ ਦਾ ਮਾਲ ਆਇਆ ਸੀ, ਜਿਸ ਦੀ ਕੁਲੈਕਸ਼ਨ ਕਰਨ ਲਈ ਉਹ ਸ੍ਰੀ ਮੁਕਤਸਰ ਸਾਹਿਬ ਆਇਆ ਸੀ। ਕੁਲੈਕਸ਼ਨ ਕਰਨ ਉਪਰੰਤ ਜਦੋਂ ਉਹ ਵਾਪਸ ਈ-ਰਿਕਸ਼ਾ ਰਾਹੀਂ ਬੱਸ ਸਟੈਂਡ ਨੂੰ ਜਾ ਰਿਹਾ ਸੀ ਤਾਂ ਮਲੋਟ ਰੋਡ ’ਤੇ ਐਸਆਰਐਸ ਸਿਨੇਮਾ ਨਜ਼ਦੀਕ ਮਿਸਤਰੀਆਂ ਵਾਲੀ ਗਲੀ ’ਚ 3 ਅਣਪਛਾਤੇ ਮੋਟਰਸਾਇਕਲ ਸਵਾਰ ਵਿਅਕਤੀਆਂ ਵੱਲੋਂ ਉਸ ’ਤੇ ਤੇਜ਼ਧਾਰ ਹਥਿ ਆਰਾਂ ਨਾਲ ਹਮ ਲਾ ਕਰਕੇ ਬੁਰੀ ਤਰ੍ਹਾਂ ਨਾਲ ਜਖ ਮੀ ਕਰ ਦਿੱਤਾ ਤੇ ਪੈਸਿਆ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ਵਿੱਚ 2 ਲੱਖ ਰੁਪਏ ਸੀ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਐਸਐਚਓ ਮਲਕੀਤ ਸਿੰਘ ਨੇ ਦੱਸਿਆ ਕਿ ਤਿੰਨ ਮੋਟਰਸਾਈਕਲ ਸਵਾਰਾਂ ਨੇ ਇਕ ਵਿਅਕਤੀ ਕੋਲੋਂ ਲੁੱਟ ਖੋਹ ਕੀਤੀ ਹੈ। ਅਗਲੀ ਕਾਰਵਾਈ ਲਈ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ।