Punjab

ਮੂਸੇਵਾਲਾ ਦੇ ਜਨਮ ਦਿਨ ‘ਤੇ ਗੁਆਂਢੀ ਮੁਲਕੋਂ ਆਇਆ ਦੋ ਬਜ਼ੁਰਗ ਭਰਾਵਾਂ ਦਾ ਜੋੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29ਵਾਂ ਜਨਮ ਦਿਨ ਹੈ। ਹਰ ਕੋਈ ਮੂਸੇਵਾਲਾ ਦੇ ਜਨਮ ਦਿਨ ਉੱਤੇ ਉਸਨੂੰ ਵਧਾਈ ਦੇ ਰਿਹਾ ਹੈ, ਉਸਦੇ ਘਰ ਅੱਗੇ ਉਸ ਲਈ ਗਿਫ਼ਟ ਲੈ ਕੇ ਆਇਆ ਹੈ ਪਰ ਇਹ ਗਿਫ਼ਟ, ਲੋਕਾਂ ਦਾ ਪਿਆਰ ਲੈਣ ਵਾਸਤੇ ਉਹ ਇੱਥੇ ਨਹੀਂ ਹੈ।

ਲੋਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਭਾਰਤੀਆਂ ਸਮੇਤ ਵਿਦੇਸ਼ਾਂ ਵਿੱਚੋਂ ਵੀ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਸ਼ਰਧਾਂਜਲੀ ਦੇਣ ਲਈ ਉਸਦੇ ਪਿੰਡ ਪਹੁੰਚ ਰਹੇ ਹਨ। ਪਾਕਿਸਤਾਨ ਤੋਂ ਦੋ ਭਰਾ ਮੂਸੇਵਾਲਾ ਦੀ ਯਾਦਗਾਰ ਉੱਤੇ ਸ਼ਰਧਾਂਜਲੀ ਦੇਣ ਪਹੁੰਚੇ। ਇਨ੍ਹਾਂ ਭਰਾਵਾਂ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ। ਇਹ ਉਹੀ ਭਰਾ ਹਨ ਜੋ ਕਈ ਸਾਲਾਂ ਬਾਅਦ ਪਾਕਿਸਤਾਨ ਕੋਰੀਡੋਰ ਵਿੱਚ ਮਿਲੇ ਸਨ ਅਤੇ ਹੁਣ ਪਾਕਿਸਤਾਨ ਵਿੱਚ ਇਕੱਠੇ ਰਹਿ ਰਹੇ ਹਨ। ਇਹ ਦੋਵੇਂ ਭਰਾ 15 ਦਿਨ ਪਹਿਲਾਂ ਪਾਕਿਸਤਾਨ ਤੋਂ ਤੁਰੇ ਹੋਏ ਸਨ। ਦੋਵਾਂ ਭਰਾਵਾਂ ਦੀਆਂ ਅੱਖਾਂ ਨਮ ਸਨ।