‘ਦ ਖ਼ਾਲਸ ਬਿਊਰੋ:- ਮੀਰੀ ਪੀਰੀ ਦਿਹਾੜੇ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਪੰਜਾਬ ਪੁਲਿਸ ਸਮੇਤ ਚਾਰ ਮਸਲਿਆਂ ‘ਤੇ ਸਖਤ ਹਦਾਇਤਾਂ ਕੀਤੀ ਹਨ।
ਪਹਿਲੀ ਇਹ ਕਿ ਗੁਰਦੁਆਰਾ ਰਾਮਸਰ ਸਾਹਿਬ ਵਿਚੋਂ 267 ਸਰੂਪ ਗਾਇਬ ਹੋਣ ‘ਤੇ SGPC ਨੂੰ ਸਖਤ ਤਾੜਨਾਂ ਕੀਤੀ ਹੈ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਸਲੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ, ਚਾਹੇ ਕੋਈ ਸਾਧੂ ਹੋਵੇ ਚਾਹੇ ਕੋਈ ਵੀ ਸੰਤ ਜਾਂ ਫੇਰ SGPC ਦਾ ਕੋਈ ਵੀ ਮੈਂਬਰ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੂਸਰਾ ਲੁਧਿਆਣਾ ਵਿੱਚ ਦਵਾਈਆਂ ਦੇ ਮੋਦੀ ਖਾਨੇ ਬਾਰੇ ਬੋਲਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹੋ ਜਿਹਾ ਮੋਦੀ ਖਾਨਾ ਹਰ ਸ਼ਹਿਰ, ਹਰ ਪਿੰਡ, ਹਰ ਸ਼ਹਿਰ, ਹਰ ਇਲਾਕੇ ਵਿੱਚ ਸਿੱਖ ਸੰਗਤ ਖੋਲੇ।
ਤੀਸਰਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੇ ਨਾਂ ‘ਤੇ ਸਿੱਖ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ। ਬੇਗੁਨਾਹ ਸਿੱਖ ਨੌਜਵਾਨਾਂ ਦੇ ਚੁੱਕੇ ਜਾਣ ‘ਤੇ ਉਨ੍ਹਾਂ ਪੁਲਿਸ ਨੂੰ ਸਖ਼ਤ ਤਾੜਨਾ ਕੀਤੀ ਹੈ। ਇਸ ਦੇ ਨਾਲ ਹੀ SGPC ਨੂੰ ਕਿਹਾ ਕਿ ਜੇਕਰ ਕਿਸੇ ਪੁਲਿਸ ਵੱਲੋਂ ਧੱਕੇ ਨਾਲ ਹਿਰਾਸਤ ਵਿੱਚ ਲਿਆ ਜਾਦਾ ਹੈ SGPC ਮਾਮਲੇ ਦੀ ਪੈਰਵਾਈ ਜ਼ਰੂਰ ਕਰੇ।
ਚੌਥਾ ਚੀਫ ਖਾਲਸਾ ਦੀਵਾਨ ਦੀ ਕਮੇਟੀ ਬਾਰੇ ਬੋਲਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਚੀਫ ਖਾਲਸਾ ਦੀਵਾਨ ਕਮੇਟੀ ਨੂੰ ਵੀ ਸਖਤ ਤਾੜਨਾ ਕੀਤੀ ਹੈ ਕਿ ਚੀਫ ਖਾਲਸਾ ਕਮੇਟੀ ਨੇ ਜੇਕਰ ਕਮੇਟੀ ਦੇ ਮੈਂਬਰਾਂ ਦਾ ‘ਓ’ ਫਾਰਮ ਭਰਵਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨਾ ਭੇਜਿਆ ਤਾਂ ਉਹਨਾਂ ਖਿਲ਼ਾਫ ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇਗੀ।