India

ਪੈਗੰਬਰ ਮੁਹੰਮਦ ਖ਼ਿ ਲਾਫ਼ ਟਿਪ ਣੀ ਨੂੰ ਲੈ ਬੰਗਾਲ ਅਤੇ ਝਾਰਖੰਡ ‘ਚ ਅੱਜ ਫਿਰ ਭ ੜਕੀ ਹਿੰ ਸਾ

‘ਦ ਖ਼ਾਲਸ ਬਿਊਰੋ : ਭਾਜਪਾ ਦੀ ਮੁਅੱਤਲ ਨੇਤਾ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਵਿਵਾਦਤ ਟਿੱਪਣੀ ਕਾਰਨ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਨਮਾਜ਼ ਤੋਂ ਬਾਅਦ ਭੀੜ ਵੱਲੋਂ ਕੀਤੀ ਗਈ ਹਿੰ ਸਾ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ। ਇਸੇ ਦੌਰਾਨ ਦੋ ਦਰਜਨ ਲੋਕ ਜ਼ ਖ਼ਮੀ ਹੋ ਗਏ ਤੇ ਦੇਰ ਰਾਤ ਦੋ ਵਿਅਕਤੀਆਂ ਦੀ ਮੌ ਤ ਹੋ ਗਈ। ਹਿੰਸਾ ‘ਚ ਦੋ ਵਿਅਕਤੀਆਂ ਦੀ ਮੌ ਤ ਦੀ ਖ਼ਬਰ ਨੇ ਪੂਰੇ ਸ਼ਹਿਰ ‘ਚ ਤਣਾ ਅ ਪੈਦਾ ਕਰ ਦਿੱਤਾ ਹੈ ਅਤੇ ਪੂਰੇ ਰਾਂਚੀ ਜ਼ਿਲੇ ‘ਚ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਪੈਗੰਬਰ ਮੁਹੰਮਦ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਹਾਵੜਾ ‘ਚ ਹਿੰਸਕ ਪ੍ਰਦ ਰਸ਼ਨ ਹੋ ਰਹੇ ਹਨ। ਹਾਵੜਾ ਜ਼ਿਲੇ ‘ਚ ਅੱਜ ਫਿਰ ਪੁਲਿ ਸ ਅਤੇ ਪ੍ਰਦ ਰਸ਼ਨ ਕਾਰੀਆਂ ਵਿਚਾਲੇ ਝੜ ਪਾਂ ਹੋਈਆਂ। ਇਸ ਮਾਮਲੇ ‘ਚ 70 ਲੋਕਾਂ ਨੂੰ ਗ੍ਰਿਫ ਤਾਰ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਹਾਵੜਾ ਜ਼ਿਲ੍ਹੇ ਵਿੱਚ 13 ਜੂਨ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਾਵੜਾ ਦੇ ਕਈ ਇਲਾਕਿਆਂ ‘ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕੀਤਾ, ”ਹਾਵੜਾ ‘ਚ ਹਿੰ ਸਕ ਘਟ ਨਾਵਾਂ ਹੋ ਰਹੀਆਂ ਹਨ, ਜਿਸ ਦੇ ਪਿੱਛੇ ਕੁਝ ਸਿਆਸੀ ਪਾਰਟੀਆਂ ਦਾ ਹੱਥ ਹੈ ਅਤੇ ਉਹ ਦੰ ਗੇ ਕਰਵਾਉਣਾ ਚਾਹੁੰਦੇ ਹਨ, ਪਰ ਇਨ੍ਹਾਂ ਨੂੰ ਬਰ ਦਾ ਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਖ਼ਿਲਾ ਫ਼ ਸ ਖ਼ਤ ਕਾਰਵਾਈ ਕੀਤੀ ਜਾਵੇਗੀ। ਹਾਵੜਾ ਜ਼ਿਲ੍ਹੇ ਦੇ ਡੋਮਜੂਰ ਥਾਣੇ ਵਿੱਚ ਅੱਜ ਭੰ ਨ ਤੋ ੜ ਕੀਤੀ ਗਈ। ਪ੍ਰਦ ਰ ਸ਼ਨ ਕਾਰੀਆਂ ਕਾਰਨ ਕਈ ਦੁਕਾਨਾਂ ਸ ੜ ਗਈਆਂ। ਇਲਾਕੇ ‘ਚ ਭਾਰੀ ਪੁਲਿ ਸ ਬਲ ਵੀ ਤਾਇਨਾਤ ਕੀਤਾ ਗਿਆ ਸੀ।