‘ਦ ਖ਼ਾਲਸ ਬਿਊਰੋ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਅਟਲ ਸੁਰੰਗ ਰੋਹਤਾਂਗ (ਏਟੀਆਰ) ਦਾ ਦੌਰਾ ਕੀਤਾ। ਅਟਲ ਸੁਰੰਗ 10,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਹਿਮਾਚਲ ਪ੍ਰਦੇਸ਼ ਪਹੁੰਚੇ ਸਨ। ਰਾਸ਼ਟਰਪਤੀ ਕੋਵਿੰਦ ਲਾਹੌਲ-ਸਪੀਤੀ ਜ਼ਿਲ੍ਹੇ ਦੀ ਲਾਹੌਲ ਘਾਟੀ ‘ਚ ਉੱਤਰੀ ਗੇਟ ਤੋਂ ਸੁਰੰਗ ‘ਚ ਦਾਖਲ ਹੋਏ ਅਤੇ 9.02 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਕੁੱਲੂ ਜ਼ਿਲੇ ‘ਚ ਮਨਾਲੀ ‘ਚ ਸੁਰੰਗ ਦੇ ਦੱਖਣੀ ਗੇਟ ‘ਤੇ ਪਹੁੰਚੇ।