Punjab

ਮੂਸੇਵਾਲਾ ਦੇ ਪਿਤਾ ਦਾ ਸੰਗੀਤਕਾਰਾਂ ਦੇ ਨਾਂ ਇੱਕ ਸੁਨੇਹਾ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਉਸਦੇ ਪਰਿਵਾਰ ਸਮੇਤ ਹਰ ਕਿਸੇ ਦਾ ਮਨ ਦਰਦ ਨਾਲ ਭਰਿਆ ਪਿਆ ਹੈ। ਮੂਸੇਵਾਲਾ ਦੇ ਮਾਤਾ-ਪਿਤਾ ਦਾ ਆਪਣਾ ਇਕਲੌਤਾ ਪੁੱਤ ਖੋਹਣ ਨਾਲ ਰੋ ਰੋ ਕੇ ਬੁਰਾ ਹਾਲ ਹੈ। ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਦੁਖੀ ਮਾਪਿਆਂ ਨੇ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਰਿਆਂ ਨੂੰ ਇੱਕ ਬੇਨਤੀ ਕੀਤੀ ਹੈ। ਮਾਪਿਆਂ ਨੇ ਇਹ ਬੇਨਤੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਉੱਤੇ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਪੋਸਟ ਕੀਤੀ ਹੈ। ਮਾਪਿਆਂ ਨੇ ਸਿੱਧੂ ਦਾ ਕੋਈ ਵੀ ਟਰੈਕ ਲੀਕ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਕੁਝ ਲੋਕ ਮੌਕੇ ਦਾ ਫਾਇਦਾ ਉਠਾ ਕੇ ਅਜਿਹਾ ਕਰ ਸਕਦੇ ਹਨ।

ਇੰਸਟਾਗ੍ਰਾਮ ਪੋਸਟ ‘ਤੇ ਮਾਪਿਆਂ ਨੇ ਲਿਖਿਆ ਹੈ ਕਿ ‘ਅਸੀਂ ਉਨ੍ਹਾਂ ਸਾਰੇ ਸੰਗੀਤ ਨਿਰਮਾਤਾਵਾਂ ਨੂੰ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਸਿੱਧੂ ਨਾਲ ਕੰਮ ਕੀਤਾ ਹੈ ਕਿ ਉਹ ਸਿੱਧੂ ਦੇ ਕਿਸੇ ਵੀ ਪੂਰੇ ਜਾਂ ਅਧੂਰੇ ਟਰੈਕ ਨੂੰ ਕਿਤੇ ਵੀ ਸਾਂਝਾ ਜਾਂ ਰਿਲੀਜ਼ ਨਾ ਕਰਨ। ਜੇਕਰ ਸਿੱਧੂ ਦਾ ਕੋਈ ਵੀ ਟ੍ਰੈਕ ਲੀਕ ਹੋਇਆ ਤਾਂ ਅਸੀਂ ਉਸ ਨਾਲ ਜੁੜੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਅੱਠ ਜੂਨ ਨੂੰ ਸਿੱਧੂ ਮੂਸੇਵਾਲਾ ਦੇ ਭੋਗ ਤੋਂ ਬਾਅਦ ਉਸ ਨਾਲ ਸਬੰਧਤ ਸਾਰੀ ਸਮੱਗਰੀ ਉਸ ਦੇ ਪਿਤਾ ਨੂੰ ਸੌਂਪ ਦਿੱਤੀ ਜਾਵੇ। ਇਸ ਤੋਂ ਇਲਾਵਾ ਜੇਕਰ ਕੋਈ ਰਿਸ਼ਤੇਦਾਰ ਅਤੇ ਦੋਸਤ ਮਿਊਜ਼ਿਕ ਪ੍ਰੋਡਿਊਸਰ ਨਾਲ ਸੰਪਰਕ ਕਰਦਾ ਹੈ ਤਾਂ ਕਿਰਪਾ ਕਰਕੇ ਉਨ੍ਹਾਂ ਨਾਲ ਕੋਈ ਗੱਲ ਸਾਂਝੀ ਨਾ ਕਰੋ। ਸਿੱਧੂ ਬਾਰੇ ਸਭ ਕੁਝ ਉਨ੍ਹਾਂ ਦੇ ਪਿਤਾ ਹੀ ਤੈਅ ਕਰਨਗੇ।

ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤ ਲ ਦੀ ਵਿਉਂਤਬੰਦੀ ਕਈ ਦਿਨ ਪਹਿਲਾਂ ਕੀਤੀ ਗਈ ਸੀ ਅਤੇ ਜਦੋਂ ਸਿੱਧੂ ਆਪਣੀ ਥਾਰ ਵਿੱਚ ਦੋ ਸਾਥੀਆਂ ਨਾਲ ਕਿਤੇ ਜਾ ਰਿਹਾ ਸੀ ਤਾਂ ਹਮ ਲਾਵਰਾਂ ਨੇ ਮੂਸੇਵਾਲਾ ਨੂੰ ਗੋ ਲੀਆਂ ਦੇ ਨਾਲ ਭੁੰ ਨ ਕੇ ਮਾ ਰ ਦਿੱਤਾ। ਪੋਸਟਮਾਰਟਮ ਰਿਪੋਰਟ ਮੁਤਾਬਕ ਮੂਸੇਵਾਲਾ ਦੇ ਕੁੱਲ 19 ਗੋ ਲੀਆਂ ਲੱਗੀਆਂ ਸਨ ਅਤੇ 15 ਮਿੰਟਾਂ ਵਿੱਚ ਉਸਦੀ ਮੌ ਤ ਹੋ ਗਈ ਸੀ।

ਉੱਧਰ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਆਪੋ-ਆਪਣੇ ਤਰੀਕੇ ਨਾਲ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ। ਮੋਗਾ ਦੇ ਪਿੰਡ ਘੱਲ ਕਲਾਂ ਦੇ ਮਨਜੀਤ ਸਿੰਘ ਨੇ ਮੂਸੇਵਾਲਾ ਦੀ ਮੂਰਤੀ ਬਣਾਈ ਹੈ। ਮੂਸੇਵਾਲਾ ਨਾਲ ਮਨਜੀਤ ਸਿੰਘ ਦੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ। ਜਲੰਧਰ ਦੇ ਵਰੁਣ ਟੰਡਨ ਨੇ ਦੀਵੇ ਦੀ ਲੋਅ ਦੇ ਨਾਲ ਮੂਸੇਵਾਲਾ ਦੀ ਤਸਵੀਰ ਬਣਾਈ ਹੈ।

ਦੀਵੇ ਦੀ ਲੋਅ ਦੇ ਨਾਲ ਮੂਸੇਵਾਲਾ ਦੀ ਤਸਵੀਰ ਬਣਾਈ