India Punjab

ਸਿਆਸੀ ਨੇਤਾਵਾਂ ਨੇ ਮੂਸੇਵਾਲਾ ਦੇ ਘਰ ਦੀ ਸਰਦਲ ਕੀਤੀ ਨੀਵੀਂ

ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਪੰਜਾਬ ਸੁੰਨ ਹੋ ਕੇ ਰਹਿ ਗਿਆ ਹੈ। ਸਿਆਸੀ ਲੀਡਰ ਤਾਂ ਜਿਵੇਂ ਖੁੱਡਾਂ ਵਿੱਚ ਜਾ ਲੁਕੇ ਹੋਣ। ਮੂਸੇਵਾਲਾ ਦੇ ਚਹੇਤਿਆਂ ਅਤੇ ਆਮ ਲੋਕਾਂ ਵੱਲੋਂ ਸਰਕਾਰ ਪ੍ਰਤੀ ਨਰਾਜ਼ਗੀ ਜਾਹਿਰ ਕਰਨ ਤੋਂ ਬਾਅਦ ਸਿਆਸੀ ਲੀਡਰ ਉਹਦੇ ਪਿਤਾ ਕੋਲ ਅਫ਼ਸੋਸ ਅਤੇ ਹਮਦਰਦੀ ਪ੍ਰਗਟ ਕਰਨ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਜਾ ਰਹੇ ਹਨ। ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੱਜ ਵਿਸ਼ੇਸ਼ ਤੌ ਰ ਉੱਤੇ ਸਿੱਧੂ ਮੂਸੇਵਾਲਾ ਦੇ ਘਰ ਪਿਤਾ ਬਲਕੌਰ ਸਿੰਘ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਆਗੂ ਸੁਨੀਲ ਜਾਖੜ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਕਈ ਨੇਤਾਵਾਂ ਨੇ ਸਿੱਧੂ ਪਰਿਵਾਰ ਨਾਲ ਅਫ਼ਸੋਸ ਸਾਂਝਾ ਕੀਤਾ।

ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਰਕਾਰ ਦੀ ਤਰਫੋਂ ਮੂਸੇਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ। ਲੰਘੇ ਕੱਲ੍ਹ ਸਰਕਾਰ ਦੇ ਦੋ ਵਿਧਾਇਕਾਂ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ

ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਪਿਤਾ ਬਲਕੌਰ ਸਿੰਘ ਨੂੰ ਧਰਵਾਸਾ ਦੇਣ ਲਈ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਾਲੇ ਕੋਈ ਪ੍ਰੋਗਰਾਮ ਨਹੀਂ ਬਣਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਪੱਖੋਂ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਉਂਝ, ਮੂਸੇਵਾਲਾ ਦੇ ਕ ਤਲ ਤੋਂ ਲੈ ਕੇ ਸਸਕਾਰ ਤੱਕ ਕਿਸੇ ਸਰਕਾਰੀ ਨੁਮਾਇੰਦੇ ਦੇ ਉਹਦੇ ਘਰੇ ਨਾ ਜਾ ਸਕਣ ਕਰਕੇ ਰੋਸ ਹੈ