Punjab

ਖਜ਼ਾਨਾ ਮੰਤਰੀ ਹਰਪਾਲ ਚੀਮਾ ਅਤੇ ਪੰਚਾਇਤ ਮੰਤਰੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ  ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ,ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਪਹੁੰਚੇ । ਇਸ ਦੌਰਾਨ ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ  ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਸ ਵੇਲੇ ਤੱਕ ਚੈਨ ਨਾਲ ਨਹੀਂ ਬੈਠੇਗੀ ,ਜਦੋਂ ਤੱਕ ਦੋ ਸ਼ੀ ਸ ਲਾਖਾਂ ਪਿੱਛੇ ਨਹੀਂ ਹੋ ਜਾਂਦੇ।ਪੰਜਾਬ ਪੁਲਿਸ ਬੜੀ ਮੁਸਤੈਦੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋ ਸ਼ੀ ਜਲਦੀ ਹੀ ਜੇ ਲ੍ਹ ਵਿੱਚ ਹੋਣਗੇ ।ਉਨਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਹੋਛੀ ਰਾਜਨੀਤੀ ਨਾ ਕੀਤੀ ਜਾਵੇ,ਅਸੀਂ ਦੋਸ਼ੀਆਂ ਨੂੰ ਬੱਖਸ਼ਣ ਵਾਲੇ ਨਹੀਂ ਹਾਂ।ਪੰਜਾਬ ਵਿੱਚ ਗੈਂਗਸਟਰ ਵਾਦ ਲਈ ਉਹਨਾਂ ਪਿਛਲੀਆਂ ਪਾਰਟੀਆਂ ਨੂੰ ਦੋ ਸ਼ੀ ਠਹਿਰਾਇਆ। ਐਸਆਈਟੀ ਦੀ ਜਾਂਚ ਸੰਬੰਧੀ ਉਹਨਾਂ ਕਿਹਾ ਕਿ ਜਾਂਚ ਪੂਰੀ ਹੋ ਜਾਣ ਤੋਂ ਬਾਅਦ ਹਰ ਇੱਕ ਖੁਲਾਸਾ ਕੀਤਾ ਜਾਵੇਗਾ। ਵਿਰੋਧੀਆਂ ਦੇ ਇਲਜ਼ਾਮਾਂ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਪਤਾ ਹੈ ਕਿ ਗੈਂ ਗਸਟਰਾਂ ਨੂੰ ਪੈਦਾ ਕਰਨ ਲਈ ਕੋਣ ਜਿੰਮੇਵਾਰ ਹੈ,ਇਸ ਲਈ ਇਸ ਵਿਸ਼ੇ ਤੇ ਰਾਜਨੀਤੀ ਨਾ ਕੀਤੀ ਜਾਵੇ।ਉਹਨਾਂ ਇਹ ਵੀ ਦਸਿਆ ਕਿ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਹੋਣ ਦੀ ਜਾਂਚ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਧਾਲੀਵਾਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਨਾਲ ਚਟਾਨ ਵਾਂਗੂ ਖੜੇ ਹਨ ਤੇ ਪੰਜਾਬ ਸਰਕਾਰ ਸਿੱਧੂ ਦੇ ਕਾਤ ਲਾਂ ਨੂੰ ਫੱੜ ਕੇ ਹੀ ਸਾਹ ਲਵੇਗੀ ਤੇ ਜਿਸ ਵੀ ਤਰਾਂ ਦੀ ਮਦਦ ਦੀ ਲੋੜ ਪਵੇਗੀ,ਅਸੀਂ ਪਰਿਵਾਰ ਨੂੰ ਦਵਾਂਗੇ।ਉਹਨਾਂ ਅਪੀਲ ਵੀ ਕੀਤੀ ਕਿ ਕਿਸੇ ਦਾ ਨੌਜਵਾਨ ਪੁੱਤ ਚਲਾ ਗਿਆ ਹੈ ਤੇ ਇਸ ਤੇ ਸਿਆਸਤ ਨਾ ਕੀਤੀ ਜਾਵੇ।ਆਪਾਂ ਨੂੰ ਰੱਲ ਕੇ ਪੰਜਾਬ ਨੂੰ ਬਚਾਉਣਾ ਚਾਹਿਦਾ ਹੈ ।ਉਹਨਾਂ ਸਿੱਧੂ ਦੇ ਮਾਪਿਆਂ ਵੱਲੋਂ ਕੀਤੀ ਗਈ ਭਾਵੁਕ ਅਪੀਲ ਬਾਰੇ ਵੀ ਦਸਿਆ ਕਿ ਉਹਨਾਂ ਕਿਹਾ ਹੈ ਕਿ ਸਾਡਾ ਪੁੱਤ ਚਲਾ ਗਿਆ ਹੈ ਪਰ ਤੁਸੀਂ ਪੰਜਾਬ ਨੂੰ ਬਚਾਉ,ਹੋਰਾਂ ਮਾਵਾਂ ਦੇ ਪੁੱਤਾਂ ਨੂੰ ਬਚਾਉ।
ਪੰਚਾਇਤ ਮੰਤਰੀ ਨੇ ਹੋਰ ਬੋਲਦਿਆਂ ਦਸਿਆ ਕਿ ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਪੁੱਤਾਂ ਨੂੰ ਜਰੂਰ ਬਚਾਵੇਗੀ ਪਰ ਜੁਆਨ ਪੁੱਤਾਂ ਦੀਆਂ ਲਾ ਸ਼ਾਂ ਤੇ ਰਾਜਨੀਤੀ ਨਹੀਂ ਹੋਣੀ ਚਾਹਿਦੀ ।

ਇਸੇ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵਿਟ ਕਰਦਿਆਂ ਹੋਏ ਕਿਹਾ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਵ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਪਿਤਾ ਜੀ ਨਾਲ ਦੁੱਖ ਸਾਂਝਾ ਕੀਤਾ। ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਹੈਂ ਕਿ ਉਹ ਕਦੇ ਵੀ ਮਾਪਿਆਂ ਨੂੰ ਅਜਿਹਾ ਦੁੱਖ ਨਾ ਵੇਖਣ ਦੇਣ। ਮੈਂ ਪਰਮਾਤਮਾ ਅੱਗੇ ਸ਼ੁਭਦੀਪ ਦੀ ਰੂਹ ਦੀ ਸ਼ਾਂਤੀ ਦੀ ਅਰਦਾਸ ਕਰਦਾ ਹਾਂ।

ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਸੀ। ਇਸ ਮੌਕੇ ਟਿਕੈਤ ਨੇ ਕਿਹਾ ਸੀ ਮੂਸੇਵਾਲਾ ਇੱਕ ਉਭਰਦਾ ਹੋਇਆ ਕਲਾਕਾਰ ਸੀ ਜਿਸ ਦੇ ਜਾਣ ਨਾਲ ਨਾ ਸਿਰਫ ਪਰਿਵਾਰ ਨੂੰ ਸਗੋਂ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਨਾਲ ਅਜਿਹੀ ਘਟਨਾ ਵਾਪਰਦੀ ਹੈ, ਉਸ ਦਾ ਅਹਿਸਾਸ ਸਿਰਫ ਉਹ ਹੀ ਜਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਪਰਿਵਾਰ ਦਾ ਇਕਲੌਤਾ ਬੱਚਾ ਸੀ, ਜਿਸ ਕਾਰਨ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਟਿਕੈਤ ਨੇ ਕਿਹਾ ਕਿ ਮੂਸੇਵਾਲਾ ਦੇ ਪਿਤਾ ਮਿਲਟਰੀ ਵਿੱਚ ਹੋਣ ਕਾਰਨ ਕਾਫੀ ਮਜ਼ਬੂਤ ਹਨ।