‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੰਬੀਹਾ ਗੈਂ ਗ ਨੇ ਇੱਕ ਬਾਰ ਫਿਰ ਧ ਮਕੀ ਦਿੱਤੀ ਹੈ। ਇਸ ਵਾਰ ਗੈਂ ਗ ਸਟਰ ਭੁੱਪੀ ਰਾਣਾ ਨੇ ਪੋਸਟ ਪਾਈ ਹੈ। ਭੁੱਪੀ ਰਾਣਾ ਨੇ ਕਿਹਾ ਕਿ ‘ਸਾਡਾ ਨਾਮ ਜੋੜ ਕੇ ਮੂਸੇਵਾਲਾ ਨੂੰ ਮਾ ਰਿਆ ਗਿਆ। ਅਸੀਂ ਜਾਣਦੇ ਹਾਂ ਕਿ ਕੀ ਕਰਨਾ ਹੈ। ਮੂਸੇਵਾਲਾ ਦੇ ਕਾ ਤਲਾਂ ਦਾ ਪਤਾ ਦੱਸਣ ਵਾਲੇ ਨੂੰ ਦੇਵਾਂਗੇ 5 ਲੱਖ ਦਾ ਇਨਾਮ।
ਸੋਸ਼ਲ ਮੀਡੀਆ ਪੋਸਟ ਰਾਹੀਂ ਰਾਣਾ ਨੇ ਕਿਹਾ ਕਿ ਕਾਤਲ ਭਾਵੇਂ ਪੰਜਾਬ ਵਿੱਚ ਬੈਠਾ ਹੈ ਜਾਂ ਕੈਨੇਡਾ, ਅਮਰੀਕਾ, ਉਸ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਭੂਪੀ ਰਾਣਾ ਨੇ ਲਿਖਿਆ”ਸਤਿ ਸ੍ਰੀ ਆਕਾਲ ਸਾਰੇ ਵੀਰਾਂ ਭੈਣਾ ਮਾਤਾਵਾਂ ਬਜੁਰਗਾਂ ਨੂੰ ਇੱਕ ਗੱਲ ਦਿਲ ਦੀ ਸਾਂਝੀ ਕਰਨੀ ਆ ਤੁਹਾਡੇ ਸਾਰਿਆ ਨਾਲ ਪਹਿਲੀ ਗੱਲ ਤਾ ਸਾਡੇ ਕਿਸੇ ਵੀ ਬੰਦੇ ਦਾ ਸਿੱਧੂ ਮੂਸੇਵਾਲਾ ਨਾਲ ਕਿਸੇ ਵੀ ਤਰਾਂ ਦਾ ਕੋਈ ਵੀ ਲੈਣ ਦੇਣ ਨਹੀਂ ਸੀ
ਜੇ ਹੁਣ ਇਹਨਾਂ ਨੇ ਸਿੱਧੂ ਨੂੰ ਸਾਡਾ ਭਰਾ ਬਣਾ ਕਿ ਮਾ ਰਿਆ ਹੀ ਆ ਤਾਂ ਸਾਡਾ ਫਰਜ ਸਾਨੂੰ ਪਤਾ ਆ..। ਜਿਸ ਨੂੰ ਵੀ ਸਿੱਧੂ ਦੇ ਕਾਤ ਲਾਂ ਦਾ ਪਤਾ ਲਗਦਾ ਆ ਸਾਨੂੰ ਜਰੂਰ ਦੱਸੋ। ਦੱਸਣ ਵਾਲੇ ਨੂੰ 5 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਨਾਮ ਗੁਪਤ ਰੱਖਿਆ ਜਾਵੇਗਾ ..ਬਾਕੀ ਅਕਾਲ ਪੁਰਖ਼ ਸਾਡੇ ਮੂਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ . ( ਮੂਸਾ ਜੱਟ ਅਮਰ ਰਹੇ )” ।
ਦੱਸ ਦੇਈਏ ਕਿ ਭੂਪੀ ਰਾਣਾ ਗੈਂਗ ਅਤੇ ਲਾਰੈਂਸ ਗੈਂ ਗ ਵਿਚਾਲੇ ਦੁਸ਼ਮਣੀ ਹੈ। ਜੇਲ੍ਹ ਦੇ ਅੰਦਰ ਵੀ ਇਨ੍ਹਾਂ ਵਿਚਕਾਰ ਲ ੜਾਈ ਹੋ ਚੁੱਕੀ ਹੈ। ਭੂਪੀ ਰਾਣਾ ਖ਼ਿਲਾ ਫ਼ ਹਰਿਆਣਾ ਅਤੇ ਪੰਜਾਬ ਵਿੱਚ ਕ ਤਲ ਸਮੇਤ ਕਈ ਅਪ ਰਾਧਾਂ ਦੇ 25 ਤੋਂ ਵੱਧ ਕੇਸ ਦਰਜ ਹਨ।
ਲੰਘੇ ਕੱਲ੍ਹ ਦਿੱਲੀ-ਐਨਸੀਆਰ ਦੇ ਨੀਰਜ ਬਵਾਨਾ ਗੈਂ ਗ ਨੇ ਧਮ ਕੀ ਦਿੱਤੀ ਸੀ। ਬਵਾਨਾ ਗੈਂ ਗ ਨੇ ਕਿਹਾ ਸੀ ਕਿ ਦੋ ਦਿਨਾਂ ‘ਚ ਸਿੱਧੂ ਮੂਸੇਵਾਲਾ ਦੇ ਕਤ ਲ ਦਾ ਬਦਲਾ ਲਵਾਂਗੇ। ਨੀਰਜ ਬਵਾਨਾ ਗੈਂ ਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤ ਲ ਦੀ ਨਿੰ ਦਾ ਕੀਤੀ ਸੀ ਅਤੇ ਧਮ ਕੀ ਦਿੱਤੀ ਸੀ ਕਿ ਉਹ ਦੋ ਦਿਨਾਂ ਵਿੱਚ ਮੂਸੇਵਾਲਾ ਦੇ ਕਤ ਲ ਦਾ ਬਦਲਾ ਲੈਣਗੇ।
ਇਸ ਤੋਂ ਪਹਿਲਾਂ ਦਵਿੰਦਰ ਬੰਬੀਹਾ ਗੈਂ ਗ ਨੇ ਮੂਸੇਵਾਲਾ ਦੇ ਕ ਤਲ ਦਾ ਬਦਲਾ ਦੋ ਦਿਨਾਂ ਵਿੱਚ ਲੈਣ ਦੀ ਧਮ ਕੀ ਦਿੱਤੀ ਸੀ । ਇਸ ਗਰੁੱਪ ਨੇ ਫੇਸਬੁਕ ਪੋਸਟ ਪਾ ਕੇ ਕਿਹਾ ਸੀ ਕਿ ‘ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦਲਾ ਲਵੇਗਾ। 2 ਦਿਨਾਂ ਦੇ ਅੰਦਰ ਨਤੀਜਾ ਦੇਵੇਗਾ।