Punjab

ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਏ ਪੰਜਾਬ ਸਰਕਾਰ ਦੁਆਲੇ

ਦ ਖ਼ਾਲਸ ਬਿਊਰੋ : ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਪੰਜਾਬ ਸਰਕਾਰ ਨੂੰ ਸੰਬੋਧਨ ਕਰਦੇ ਹੋਏ ਇੱਕ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਪੰਜਾਬ ਇੱਕ ਸੰਵੇਦਨਸ਼ੀਲ ਸੂਬਾ ਹੈ, ਇਸਨੂੰ ਲਰਨਰਜ਼ ਲਾਇਸੈਂਸ ਵਾਲੇ ਵਿਅਕਤੀ ਦੁਆਰਾ ਨਹੀਂ ਚਲਾਇਆ ਜਾ ਸਕਦਾ।ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਐਸਐਸਪੀ ਅਤੇ ਡੀਸੀਜ਼ ਦੀ ਤਾਇਨਾਤੀ ਸਮੇਤ ਸਾਰੇ ਅਧੂਰੇ ਫੈਸਲੇ ਲਏ ਜਾ ਰਹੇ ਹਨ।ਵਾਹਿਗੁਰੂ ਪੰਜਾਬ ਅਤੇ ਇਸ ਦੇ ਲੋਕਾਂ ਦੀ ਮਦਦ ਕਰੇ।

ਆਪਣੇ ਕੀਤੇ ਦੋ ਹੋਰ ਟਵੀਟ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਹੈ ਕਿ ਪਹਿਲਾਂ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਬੰ ਬ ਧ ਮਾਕਾ, ਫ਼ੇਰ ਪਟਿਆਲਾ ਵਿਖੇ ਦੋ ਭਾਈਚਾਰਿਆਂ ‘ਚ ਟਕ ਰਾਅ, ਦੋ ਦਿਨ ਪਹਿਲਾਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦਾ ਗੋ ਲ਼ੀਆਂ ਮਾ ਰ ਕੇ ਦਿਨ-ਦਿਹਾੜੇ ਕਤ ਲ ਅਤੇ ਅੱਜ ਲੁਧਿਆਣਾ ਨੇੜੇ 3 ਲੁਟੇ ਰਿਆਂ ਵੱਲੋਂ ਬੰ ਦੂਕ ਦੀ ਨੋ ਕ ‘ਤੇ ਸਵਾਰੀਆਂ ਨਾਲ ਭਰੀ ਬੱਸ ਦੇ ਕੰਡਕਟਰ ਦੀ ਲੁੱਟ।


ਅਮਨ-ਕਨੂੰਨ ਦੇ ਮੂੰਹ ‘ਤੇ ਚਪੇੜ ਮਾਰਦੀਆਂ ਅਜਿਹੀਆਂ ਘਟਨਾਵਾਂ ਪੰਜਾਬ ‘ਚ ਹਰ ਰੋਜ਼ ਵਾਪਰ ਰਹੀਆਂ ਹਨ, ਅਤੇ ਅਜਿਹੇ ਅਰਾਜਕਤਾ ਭਰੇ ਦੌਰ ‘ਚੋਂ ਪੰਜਾਬ ਪਹਿਲੀ ਵਾਰ ਲੰਘਣ ਨੂੰ ਮਜਬੂਰ ਹੋਇਆ ਹੈ, ਜਿਸ ਦਾ ਸਿੱਧਾ ਕਾਰਨ ਭਗਵੰਤ ਮਾਨ ਦੀ ‘ਫ਼ਰਜ਼ੀ’ ਸਰਕਾਰ ਉੱਤੇ ਦਿੱਲੀ ਬੈਠੇ ਕੇਜਰੀਵਾਲ ਦਾ ਰਿਮੋਟ ਕੰਟਰੋਲ ਹੈ।