‘ਦ ਖ਼ਾਲਸ ਬਿਊਰੋ : ਪਿਛਲੇ ਕਈ ਮਹੀਨਿਆਂ ਤੋਂ ਬਹਿਬਲ ਕਲਾਂ ਵਿਖੇ ਧਰਨੇ ਉੱਤੇ ਬੈਠੇ ਬਹਿਬਲ ਕਲਾਂ ਗੋ ਲੀਕਾਂ ਡ ਦੌਰਾਨ ਸ਼ ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਿਆਸੀ ਲੀਡਰਾਂ ਉੱਤੇ ਨਿ ਸ਼ਾਨਾ ਸਾਧਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੇ ਦੋ ਸ਼ੀਆਂ ਨੂੰ ਸ ਜ਼ਾ ਦੇਣ ਦਾ ਵਾਅਦਾ ਕਰਕੇ ਸਰਕਾਰਾਂ ਤਾਂ ਬਣਾ ਜਾਂਦੇ ਹਨ ਪਰ ਮਗਰੋਂ ਕੁਰਸੀ ਉੱਤੇ ਬੈਠਣ ਤੋਂ ਬਾਅਦ ਵਾਅਦੇ ਚੇਤੇ ਨਹੀਂ ਰਹਿ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰ ਲੀਡਰਾਂ ਉੱਤੇ ਇਨਸਾਫ ਦੀ ਉਮੀਦ ਬਣਾ ਲੈਂਦੇ ਹਨ ਜਦਕਿ ਨਿਆਂ ਮੰਗਣ ਉੱਤੇ ਡਾਂਗਾਂ ਮਾਰੀਆਂ ਜਾਂਦੀਆਂ ਹਨ ਅਤੇ ਹੱਕਾਂ ਲਈ ਉੱਠੀ ਆਵਾਜ਼ ਦਬਾ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਚਿਤਾ ਵਨੀ ਦਿੰਦਿਆਂ ਕਿਹਾ ਕਿ ਧਰਨੇ ਉੱਤੇ 90 ਦਿਨ ਪੂਰੇ ਹੋਣ ਤੋਂ ਬਾਅਦ ਅਗਲੇ ਦਿਨ ਹੀ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਵੇਗਾ। ਦੱਸ ਦੇਈਏ ਕਿ ਸਰਕਾਰ ਨੇ ਪ੍ਰਦਰਸ਼ਨਕਾਰੀ ਸਿੱਖਾਂ ਨੂੰ ਇਨਸਾਫ ਦੇਣ ਲਈ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਸੀ ਜਦਕਿ ਸਵਾ ਮਹੀਨਾ ਉੱਪਰ ਲੰਘ ਗਿਆ ਹੈ। ਸਰਕਾਰ ਕੋਲ ਸਿਰਫ 40 ਦਿਨ ਦਾ ਹੀ ਸਮਾਂ ਬਚਿਆ ਹੈ। ਉਨ੍ਹਾਂ ਨੇ ਲੋਕਾਂ ਵਿੱਚ ਵੱਧ ਰਹੇ ਗੁੱਸੇ ਵੱਲ ਵੀ ਇਸ਼ਾਰਾ ਕੀਤਾ ਹੈ।
ਨਿਆਮੀਵਾਲਾ ਨੇ ਕਾਂਗਰਸ ਦਾ ਨਾਂ ਲਏ ਬਗੈਰ ਕਿਹਾ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਸਾਫ ਦੇਣ ਦਾ ਵਾਅਦਾ ਕਰਕੇ ਮੁੱਕਰ ਗਈ ਅਤੇ ਹੁਣ ਨਵੀਂ ਸਰਕਾਰ ਨੇ ਵੀ ਸਿੱਟ ਦੇ ਨਾਂ ਉੱਤੇ ਡੰਗ ਟਪਾਉਣਾ ਸ਼ੁਰੂ ਕਰ ਦਿੱਤਾ ਹੈ। ਉਸਨੇ ਸਵਾਲ ਕੀਤਾ ਕਿ ਬਹਿਬਲ ਕਲਾਂ ਵਿੱਚ ਮਾਸੂਮਾਂ ਉੱਤੇ ਗੋ ਲੀਆਂ ਚਲਾਉਣ ਤੋਂ ਪਹਿਲਾਂ ਸਿੱਟ ਕਿਉਂ ਨਹੀਂ ਸੀ ਬਣਾਈ ਗਈ ਅਤੇ ਬੇਰਹਿਮ ਘਰਾਂ ਵਿੱਚ ਸੱਥਰ ਵਿਛਾ ਕੇ ਚੱਲਦੇ ਬਣੇ। ਉਨ੍ਹਾਂ ਨੇ ਕਿਹਾ ਕਿ ਇਨਸਾਫ ਲਈ ਪਿਛਲੀ ਸਰਕਾਰ ਨੇ ਕੁੱਝ ਨਹੀਂ ਕੀਤਾ ਤੇ ਨਵੀਂ ਸਰਕਾਰ ਵੀ ਉਸੇ ਰਾਹ ਤੁਰੀ ਹੈ।
ਉਨ੍ਹਾਂ ਨੇ ਸੰਗਤ ਨੂੰ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋ ਸ਼ੀਆਂ ਨੂੰ ਸ ਜ਼ਾ ਦਿਵਾਉਣ ਲਈ ਇਕੱਤਰ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੁਲਿਸ ਨੂੰ ਤਾੜਨਾ ਕਰਦਿਆਂ ਕਿਹਾ ਕਿ ਚਾਰ ਪੰਜ ਦੋ ਸ਼ੀਆਂ ਨੂੰ ਸ ਜ਼ਾ ਦੇ ਕੇ ਗੁਰੂ ਮੂਹਰੇ ਕੀ ਸੱਚੇ ਨਹੀਂ ਬਣ ਸਕਦੇ। ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਤਿੱਖਾ ਸਵਾਲ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਵਰਦੀਆਂ ਜਾਂ ਸਟਾਰ ਸਿੱਖਾਂ ਦੇ ਸਿਰ ਜਾਣ ਉੱਤੇ ਹੀ ਮਿਲਦੇ ਹਨ। ਉਨ੍ਹਾਂ ਨੇ ਸੰਗਤ ਨੂੰ ਕਿਸੇ ਲੀਡਰ ਵੱਲ ਝਾਕ ਰੱਖਣ ਦੀ ਥਾਂ ਆਪ ਆਪਣੀ ਅਗਵਾਈ ਕਰਨ ਦੀ ਸਲਾਹ ਦਿੱਤੀ ਹੈ।