India

ਨਹੀਂ ਰਹੇ ਮਸ਼ਹੂਰ ਗਾਇਕ ਕੇ ਕੇ

‘ਦ ਖ਼ਾਲਸ ਬਿਊਰੋ : ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ ਕੇ ਦੀ ਬੀਤੀ ਰਾਤ ਨੂੰ ਮੌ ਤ ਹੋ ਗਈ। ਉਹ 53 ਸਾਲ ਦੇ ਸਨ। ਉਹ ਕੋਲਕੱਤਾ ਵਿੱਚ ਇਕ ਪ੍ਰੋਗਰਾਮ ਦੌਰਾਨ ਅਚਾਨਕ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸੀਐਮਆਰਆਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਮ੍ਰਿ ਤ ਕ ਐਲਾਨ ਦਿੱਤਾ। ਕੇ ਕੇ ਕੋਲਕੱਤਾ ਦੇ ਨਜਰੂਲ ਮੰਚ ਉਤੇ ਗੁਰਦਾਸ ਕਾਲਜ ਦੇ ਫੈਸਟੀਵਲ ਵਿੱਚ ਪ੍ਰੋਗਰਾਮ ਪੇਸ਼ ਕਰ ਰਹੇ ਸਨ।ਕੇਕੇ ਦੀ ਮ੍ਰਿ ਤਕ ਦੇਹ ਰਾਤ ਨੂੰ ਮੁਰਦਾ ਘਰ ‘ਚ ਰਖਵਾਇਆ ਗਿਆ ਹੈ ਅੱਜ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀ ਮ੍ਰਿ ਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ।

ਜਾਣਕਾਰੀ ਅਨੁਸਾਰ ਉਹ ਮੰਗਲਵਾਰ ਨੂੰ ਕੋਲਕਤਾ ਦੇ ਨਜ਼ਰੁਲ ਮਾਂਚਾ ਵਿਖੇ ਗੁਰੁਦਾਸ ਕਾਲਜ ਦੇ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਕਰ ਰਹੇ ਸਨ ਜਦ ਅਚਾਨਕ ਉਨ੍ਹਾਂ ਨੂੰ ਤਬੀਅਤ ਖ਼ਰਾਬ ਮਹਿਸੂਸ ਹੋਈ ਅਤੇ ਉਹ ਹੋਟਲ ਵਾਪਸ ਚਲੇ ਗਏ। ਜਦੋਂ ਉਨ੍ਹਾਂ ਦੀ ਹਾਲਤ ਵਿਗੜੀ ਤਾਂ ਉਨ੍ਹਾਂ ਨੂੰ ਕੋਲਕਤਾ ਦੇ ਸੀ ਐੱਮ ਆਰ ਆਈ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿ ਤਕ ਘੋਸ਼ਿਤ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀ ਮੌ ਤ ‘ਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ।

ਟਵੀਟ ਰਾਹੀਂ PM ਮੋਦੀ ਨੇ ਕਿਹਾ ਕਿ ਪ੍ਰਸਿੱਧ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦੇ ਬੇਵਕਤੀ ਦੇ ਹਾਂਤ ਤੋਂ ਦੁਖੀ ਹਾਂ, ਜਿਨ੍ਹਾਂ ਨੂੰ ਕੇ.ਕੇ. ਉਸਦੇ ਗੀਤਾਂ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਪ੍ਰਤੀਬਿੰਬਤ ਹੁੰਦੀਆਂ ਹਨ ਜਿਵੇਂ ਕਿ ਹਰ ਉਮਰ ਸਮੂਹ ਦੇ ਲੋਕਾਂ ਨਾਲ ਇੱਕ ਤਾਲ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇ ਕੇ ਨੂੰ ਹਮੇਸ਼ਾ ਉਨ੍ਹਾਂ ਦੇ ਗਾਣਿਆਂ ਰਾਹੀਂ ਯਾਦ ਕੀਤਾ ਜਾਵੇਗਾ।