Punjab

ਮੂਸੇਵਾਲਾ ਦੇ ਪੋਸਟਮਾਰਟਮ ਲਈ ਪੰਜ ਡਾਕਟਰਾਂ ਦੀ ਪੈਨਲ ਗਠਿਤ

ਦ ਖ਼ਾਲਸ ਬਿਊਰੋ : ਮੂਸੇਵਾਲਾ ਦੇ ਪੋਸਟਮਾਰਟਮ ਲਈ ਪੰਜ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਹੈ। ਪੈਨਲ ਵਿੱਚ ਫੋਰੈਂਸਿਕ ਮਾਹਿਰ ਵੀ ਸ਼ਾਮਿਲ ਹਨ। ਪੈਨਲ ਵਿੱਚ ਫਰੀਦਕੋਟ ਮੈਡੀਕਲ ਕਾਲਜ ਦੇ ਡਾਕਟਰ ਵੀ ਸ਼ਾਮਿਲ ਹਨ। ਪੈਨਲ ਵਿੱਚ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਦੇ ਡਾਕਟਰ ਵੀ ਸ਼ਾਮਿਲ ਹਨ। ਮੂਸੇਵਾਲਾ ਦੀ ਮ੍ਰਿ ਤਕ ਦੇਹ ਲਿਜਾਣ ਲਈ ਐਂਬੂਲੈਂਸ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਪਰ ਹਾਲੇ ਤੱਕ ਪਰਿਵਾਰ ਵੱਲੋਂ ਪੋਸਟਮਾਰਟਮ ਲਈ ਕੋਈ ਸਹਿਮਤੀ ਨਹੀਂ ਦਿੱਤੀ ਗਈ ਹੈ।

ਪੁਲਿਸ ਨੇ ਮੂਸੇਵਾਲਾ ਕ ਤਲ ਮਾਮਲੇ ਵਿੱਚ ਕਈ ਥਾਂਵਾਂ ਤੋਂ ਦਰਜਨ ਦੇ ਕਰੀਬ ਸ਼ੱਕੀ ਲੋਕਾਂ ਨੂੰ ਹਿਰਾ ਸਤ ਵਿੱਚ ਲਿਆ ਹੈ। ਪੁਲਿਸ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ।