India Punjab

ਪੰਜਾਬ ਦੇ ਕਲਾਕਾਰਾਂ ਨੇ ਦਿੱਤੀ ਮੂਸੇਵਾਲਾ ਨੂੰ ਸ਼ਰ ਧਾਂਜਲੀ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਮੌ ਤ ਉੱਤੇ ਦੁੱਖ ਪ੍ਰਗਟਾਇਆ ਗਿਆ ਹੈ। ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ ਵਾਹਿਗੁਰੂ ਜੀ, ਦਿਲ ਦਹਿਲਾਉਣ ਵਾਲੀ ਖਬਰ ਹੈ। ਬਹੁਤ ਟੈਲੇਂਟ ਸੀ ਮੁੰਡੇ ਵਿੱਚ। ਮੈਂ ਕਦੇ ਮਿਲਿਆ ਨਹੀਂ ਸੀ ਪਰ ਉਸਦੀ ਮਿਹਨਤ ਬੋਲਦੀ ਸੀ।

https://twitter.com/diljitdosanjh/status/1530968966184591360?s=20&t=nAJXblB20rNF-wiw1Jl34Q

ਕੌਰ ਬੀ ਨੇ ਕਿਹਾ ਕਿ ਅਸੀਂ ਭਾਵੇਂ ਥੋੜੇ ਦਿਨ ਪਹਿਲਾਂ ਹੀ ਮਿਲੇ ਸੀ ਪਰ ਐਵੇਂ ਲੱਗਦਾ ਸੀ ਜਿਵੇਂ ਕਿੰਨੇ ਚਿਰਾਂ ਤੋਂ ਜਾਣਦੇ ਆਂ। ਜਿਸ ਤਰ੍ਹਾਂ ਮੈਨੂੰ ਮਿਲੇ, ਇੱਜ਼ਤ ਦਿੱਤੀ, ਜੋ ਮੈਂ ਉਨ੍ਹਾਂ ਦੇ ਮੂੰਹੋਂ ਸੁਣਿਆ, ਸੋਚਿਆ ਨਹੀਂ ਸੀ। ਮੈਂ ਉਹ ਸ਼ਬਦਾਂ ਵਿੱਚ ਦੱਸ ਨਹੀਂ ਸਕਦੀ ਕੀ ਸੀ ਉਹ ਬੰਦਾ।

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌ ਤ ਦੀ ਖਬਰ ਸੁਣ ਕੇ ਮੈਂ ਸੁੰਨ ਹੋ ਗਿਆ ਹਾਂ। ਵਾਹਿਗੁਰੂ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਇਸ ਘੜੀ ਵਿੱਚ ਹਿੰਮਤ ਬਖਸ਼ੇ। ਆਰਆਈਪੀ ਪਵਿੱਤਰ ਆਤਮਾ ਲਈ।

https://twitter.com/ajaydevgn/status/1530928034009649152?s=20&t=1cYbRrvUghO3CYRRAlXzFQ

ਗੁਰਦਾਸ ਮਾਨ ਨੇ ਕਿਹਾ ਕਿ ਰੰਗ ਬਿਰੰਗੀਆਂ ਯਾਦਾਂ ਛੱਡ ਕੇ, ਵਿਲਖਦੀਆਂ ਫਰਿਆਦਾਂ ਛੱਡ ਕੇ, ਗੀਤਾਂ ਵਿੱਚ ਆਵਾਜ਼ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ। ਰੱਬ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਅਤੇ ਉਸਦੇ ਕਰੋੜਾਂ ਪ੍ਰਸ਼ੰਸਕਾਂ ਨੂੰ ਹਿੰਮਤ ਦੇਵੇ। ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ।

https://twitter.com/gurdasmaan/status/1531117035287085056?s=20&t=FkoWq_2dmZLQnsXgEtqzTQ

ਮੀਕਾ ਸਿੰਘ ਨੇ ਕਿਹਾ ਕਿ ਭਰਾ ਤੁਸੀਂ ਬਹੁਤ ਜਲਦੀ ਚਲੇ ਗਏ ਹੋ। ਲੋਕ ਹਮੇਸ਼ਾ ਤੁਹਾਡੀ ਪ੍ਰਸਿੱਧੀ, ਨਾਮ, ਤੁਹਾਡੇ ਵੱਲੋਂ ਕਮਾਇਆ ਗਿਆ ਸਨਮਾਨ ਅਤੇ ਤੁਹਾਡੇ ਸਾਰੇ ਹਿੱਟ ਰਿਕਾਰਡਾਂ ਨੂੰ ਯਾਦ ਰੱਖਣਗੇ। ਤੁਹਾਡੇ ਵੱਲੋਂ ਬਣਾਏ ਰਿਕਾਰਡ ਕਦੇ ਨਹੀਂ ਭੁਲਾਏ ਜਾ ਸਕਦੇ। ਮੈਂ ਅਤੇ ਤੁਹਾਡੇ ਪ੍ਰਸ਼ੰਸਕ ਤੁਹਾਡੀ ਹਿੱਟ ਲਾਈਨ ਨੂੰ ਹਮੇਸ਼ਾ ਮਿਸ ਕਰਾਂਗੇ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਇੱਕ ਹੋਰ ਮਾਂ ਦਾ ਪੁੱਤ ਚਲਾ ਗਿਆ।

https://twitter.com/SonuSood/status/1531104821238898689?s=20&t=C4osbcVT8EQP_-NNKcjEaQ

ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਕਿਸੇ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਤੁਰ ਜਾਵੇ, ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ। ਵਾਹਿਗੁਰੂ ਜੀ ਮਿਹਰ ਕਰਨਾ।

ਬੱਬੂ ਮਾਨ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਅਲਵਿਦਾ ਛੋਟੇ ਵੀਰ।

ਸਤਿੰਦਰ ਸਰਤਾਜ ਨੇ ਕਿਹਾ ਕਿ ਰੱਬ ਨਾ ਕਰੇ ਕਿ ਐਸੀ ਬਿਪਤਾ ਆਏ ! ਢਿੱਡੋਂ ਜੰਮਿਆ ਪਹਿਲਾਂ ਈ ਨਾ ਤੁਰ ਜਾਏ !

https://twitter.com/SufiSartaaj/status/1531032844696489986?s=20&t=Ufu3hGulRwGe13QWhrA2Aw

ਰਣਜੀਤ ਬਾਵਾ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ। ਮਾਲਕ ਮਿਹਰ ਕਰੇ, ਪੰਜਾਬ ਦੀ ਧਰਤੀ ਨੂੰ ਨਜ਼ਰ ਲੱਗ ਗਈ ਹੈ। ਸੱਚੇ ਪਾਤਸ਼ਾਹ ਮੇਹਰ ਕਰ, ਮਾਂਵਾਂ ਦੇ ਜਵਾਨ ਪੁੱਤ ਮਰ ਰਹੇ ਹਨ।

https://twitter.com/BawaRanjit/status/1530905920678596608?s=20&t=wXonFhusM62bDNdRlNLPhQ

ਹਾਸਰਸ ਕਲਾਕਾਰ ਕਪਿਲ ਸ਼ਰਮਾ ਨੇ ਕਿਹਾ ਕਿ ਸਤਨਾਮ ਸ੍ਰੀ ਵਾਹਿਗੁਰੂ, ਬਹੁਤ ਹੀ ਦੁੱਖਦਾਈ ਘਟਨਾ ਹੈ। ਇੱਕ ਮਹਾਨ ਕਲਾਕਾਰ ਅਤੇ ਇੱਕ ਸ਼ਾਨਦਾਰ ਇਨਸਾਨ ਸੀ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

https://twitter.com/KapilSharmaK9/status/1530909559715680256?s=20&t=GbxALUvWhGh-i4RODdzucA

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ ਕਾਸ਼ ਇਹ ਸੱਚ ਨਾ ਹੁੰਦਾ। ਸਿੱਧੂ ਮੂਸੇਵਾਲਾ ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹੋਗੇ।

https://twitter.com/neerubajwa/status/1531037829173637121?s=20&t=m3_z8K3-ISwSzPWfyPeUXA

ਹਰਭਜਨ ਮਾਨ ਨੇ ਕਿਹਾ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰਿ। ਵਾਹਿਗੁਰੂ ਜੀ।

https://twitter.com/harbhajanmann/status/1531099311940853760?s=20&t=syTHO8heQHZTuEhQjWrKhw