Punjab

ਮੂਸੇਵਾਲਾ ਦੇ ਕਤ ਲ ਤੋਂ ਬਾਅਦ ਮੁੜ ਸਰਗਰਮ ਹੋ ਰਿਹੈ ਗੈਂ ਗਵਾਰ !

ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਪੰਜਾਬ ਵਿੱਚ ਗੈਂ ਗ ਵਾਰ ਹੋਣ ਦਾ ਖਦਸ਼ਾ ਵੱਧ ਗਿਆ ਹੈ। ਮੂਸੇਵਾਲਾ ਦੇ ਕਤ ਲ ਨਾਲ ਜਿੱਥੇ ਪੰਜਾਬ ਦੀ ਰਾਜਨੀਤੀ ਹਿੱਲ ਗਈ ਹੈ, ਉੱਥੇ ਹੀ ਗੈਂ ਗਸ ਟਰ ਇੱਕ-ਦੂਜੇ ਨੂੰ ਕਤ ਲ ਕਰਨ ਦੀਆਂ ਧਮ ਕੀਆਂ ਦੇ ਰਹੇ ਹਨ ਅਤੇ ਬ ਦਲਾ ਲੈਣ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ। ਮੂਸੇਵਾਲਾ ਦੇ ਕਤ ਲ ਨੂੰ ਲੈ ਕੇ ਹੁਣ ਗੌਂਡਰ ਗਰੁੱਪ ਵੱਲੋਂ ਮਨਕੀਰਤ ਔਲਖ ਨੂੰ ਨਤੀਜਾ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਗੈਂ ਗ ਸਟਰ ਗੌਂਡਰ ਐਂਡ ਬ੍ਰਦਰਜ਼ ਗਰੁੱਪ ਵੱਲੋਂ ਵੀ ਫੇਸਬੁੱਕ ‘ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌ ਤ ਲਈ ਮਨਕੀਰਤ ਔਲਖ ਨੂੰ ਜ਼ਿੰ ਮੇਵਾਰ ਦੱਸਿਆ ਗਿਆ ਹੈ ਅਤੇ ਆਗਾਮੀ ਸਮੇਂ ਵਿੱਚ ਨਤੀਜੇ ਭੁਗਤਣ ਦੀ ਧ ਮਕੀ ਦਿੱਤੀ ਹੈ। ਗੌਂਡਰ ਗਰੁੱਪ ਦੀ ਪੋਸਟ ਵਿੱਚ ਸਿੱਧਾ ਸਿੱਧਾ ਮਨਕੀਰਤ ਔਲਖ ਨੂੰ ਇਸ ਕ ਤਲ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਕਤ ਲ ਸਿਰਫ਼ ਪੈਸੇ ਲਈ ਕੀਤਾ ਗਿਆ ਹੈ ਅਤੇ ਇਸ ਲਈ ਜਿੰਮੇਵਾਰ ਇੱਕ ਹੀ ਵਿਅਕਤੀ ਹੈ, ਜੋ ਮਨਕੀਰਤ ਔਲਖ ਹੈ।

ਗਾਇਕ ਮਨਕੀਰਤ ਔਲਖ

ਗੈਂਗਸਟਰ ਗੌਂਡਰ ਐਂਡ ਬ੍ਰਦਰਜ਼ ਗਰੁੱਪ ਨੇ ਆਪਣੀ ਫੇਸਬੁੱਕ ਪੋਸਟ ਉੱਤੇ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਨਾਲ ਜੋ ਵੀ ਕੁੱਝ ਹੋਇਆ ਉਹ ਬਹੁਤ ਸ਼ਰ ਮ ਨਾਕ ਹੈ। ਮੂਸੇਵਾਲਾ ਦੇ ਕ ਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲੈ ਰਹੇ ਹਨ ਪਰ ਇਹ ਕਤ ਲ ਸਿਰਫ਼ ਪੈਸਿਆਂ ਕਰਕੇ ਕੀਤਾ ਗਿਆ ਹੈ। ਇਹ ਕਤ ਲ ਕਰਵਾਉਣ ਪਿੱਛੇ ਮਨਕੀਰਤ ਔਲਖ ਹੈ। ਮਨਕੀਰਤ ਔਲਖ ਜਿੰਨੇ ਵੀ ਗਾਇਕ ਹਨ, ਉਨ੍ਹਾਂ ਦੀ ਸਾਰੀ ਜਾਣਕਾਰੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਸਾਂਝੀ ਕਰਦਾ ਹੈ। ਗਰੁੱਪ ਨੇ ਸਵਾਲ ਕਰਦਿਆਂ ਕਿਹਾ ਕਿ ਮਨਕੀਰਤ ਔਲਖ ਦੀ ਸਿਕਿਓਰਿਟੀ ਵਾਪਸ ਕਿਉਂ ਨਹੀਂ ਲਈ ਗਈ, ਇਹ ਗੱਲ ਸੋਚਣ ਵਾਲੀ ਹੈ। ਕੁੱਝ ਪੈਸਿਆਂ ਦੇ ਕਰਕੇ ਮਾਂ ਦਾ ਹੀਰਿਆਂ ਵਰਗਾ ਪੁੱਤ ਗਵਾ ਦਿੱਤਾ ਹੈ।

ਗਰੁੱਪ ਨੇ ਧਮ ਕੀ ਦਿੰਦਿਆਂ ਕਿਹਾ ਕਿ ਹੁਣ ਤੁਸੀਂ ਇੰਤਜ਼ਾਰ ਕਰੋ, ਤੁਹਾਡੇ ਬਾਹਰ ਰਹਿੰਦੇ ਗੋਲਡੀ ਬਰਾੜ ਅਤੇ ਤੁਹਾਡਾ ਇਹੋ ਜਿਹਾ ਪੱਕਾ ਇੰਤਜ਼ਾਮ ਕੀਤਾ ਜਾਵੇਗਾ ਕਿ ਤੁਹਾਡੀਆਂ ਅਗਲੀਆਂ ਪੀੜੀਆਂ ਵੀ ਇਹੋ ਜਿਹੀਆਂ ਹਰਕਤਾਂ ਕਰਨ ਤੋਂ ਪਹਿਲਾਂ 100 ਵਾਰ ਸੋਚਿਆ ਕਰਨਗੀਆਂ। ਗਰੁੱਪ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੂਸੇਵਾਲਾ ਨਾਲ ਕੋਈ ਨਿੱਜੀ ਸਬੰਧ ਨਹੀਂ ਹੈ, ਬਸ ਇੱਕ ਮਾਂ ਦਾ ਪੁੱਤ ਜਾਣ ਦਾ ਦੁੱਖ ਹੋਇਆ ਹੈ।

ਮਨਕੀਰਤ ਔਲਖ ਨੂੰ ਪਹਿਲਾਂ ਵੀ ਧਮ ਕੀ ਮਿਲੀ ਸੀ ਅਤੇ ਕਿਹਾ ਗਿਆ ਸੀ ਕਿ ਇਸ ਵਾਰ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਇਹ ਵੀ ਦੱਸਣਯੋਗ ਹੈ ਕਿ ਮਨਕੀਰਤ ਔਲਖ ਨੂੰ ਪੰਜਾਬ ਪੁਲਿਸ ਤੋਂ ਸੁਰੱਖਿਆ ਮਿਲੀ ਹੋਈ ਹੈ।