‘ਦ ਖ਼ਾਲਸ ਬਿਊਰੋ : ਬੀਤੇ ਕੱਲ੍ਹ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਹੋਇਆ ਦਰਦਮਈ ਕ ਤਲ ਸੋਸ਼ਲ ਮੀਡੀਆ ਉੱਤੇ ਟਰੈਂਡ ਕਰ ਰਿਹਾ ਹੈ, ਉੱਥੇ ਹੀ ਪਾਕਿਸਤਾਨ ਪੱਖੀ ਟਵਿਟਰ ਹੈਂਡਲ ਵੀ ਇਸਨੂੰ ਲੈ ਕੇ ਚਰਚਾ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਕਈ ਯੂਜ਼ਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਰੋਕਣ ਦੀ ਘਟਨਾ ਦਾ ਹਵਾਲਾ ਦਿੰਦਿਆਂ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ।
ਤੁਹਾਨੂੰ ਦਿਖਾਉਂਦੇ ਹਾਂ ਪਾਕਿਸਤਾਨੀ ਪੱਖੀ ਟਵਿੱਟਰ ਹੈਂਡਲਾਂ ਤੋਂ ਸਾਂਝੇ ਹੋਏ ਕੁੱਝ ਟਵੀਟ :
ਮੁਬੀਨ ਨਾਮ ਦੇ ਇੱਕ ਵਿਅਕਤੀ ਨੇ ਲਿਖਿਆ ਕਿ ਕਿੰਨਾ ਇਤਫ਼ਾਕ ਹੈ! ਟਰੈਕ 295 – ਅੱਜ ਦੀ ਤਰੀਕ ਅਤੇ ਮਹੀਨਾ 29-5, ਉਸ ਦੇ ਆਖਰੀ ਗੀਤਾਂ ਵਿੱਚੋਂ ਇੱਕ ਸੀ ‘ਦ ਲਾਸਟ ਰਾਈਡ’।
ਇੱਕ ਸਮਾਜਿਕ ਕਾਰਕੁੰਨ ਖਿਆਤੀ ਗਰੋਵਰ ਨੇ ਲਿਖਿਆ ਕਿ ਜਦੋਂ ਪੀਐਮ ਮੋਦੀ 20 ਮਿੰਟ ਲਈ ਪੁਲ ‘ਤੇ ਫਸੇ ਰਹੇ ਅਤੇ ਕਿਹਾ ਕਿ “ਆਪਣੇ ਸੀਐਮ ਨੂੰ ਦੱਸੋ ਮੈਂ ਜ਼ਿੰਦਾ ਵਾਪਸ ਆ ਗਿਆ” ਤਾਂ ਬਹੁਤ ਸਾਰੇ ਕਾਂਗਰਸੀ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਅੱਜ ਇੱਕ ਕਾਂਗਰਸੀ ਬੰਦਾ ਪੰਜਾਬ ਦੀ ਨਾਜ਼ੁਕ ਕਾਨੂੰਨ ਵਿਵਸਥਾ ਦਾ ਸ਼ਿ ਕਾਰ ਹੋ ਗਿਆ ਹੈ।
ਪਾਕਿਸਤਾਨ ਦਾ ਸਮਰਥਨ ਕਰਨ ਲਈ ਬਣਾਏ ਗਏ ਟਵਿੱਟਰ ਹੈਂਡਲ ਡਿਫੈਂਡ ਪਾਕਿਸਤਾਨ ਨੇ ਲਿਖਿਆ ਕਿ ਤੁਹਾਨੂੰ ਇੱਕ ਯੋਧੇ ਵਜੋਂ ਯਾਦ ਕੀਤਾ ਜਾਵੇਗਾ ਜੋ ਕਿਸਾਨ ਅਧਿਕਾਰਾਂ ਅਤੇ ਭਾਰਤੀ ਪੰਜਾਬ ਦੇ ਲੋਕਾਂ ਲਈ RSS ਸ਼ਾਸਨ ਦੇ ਜ਼ੁਲਮ ਦੇ ਖਿਲਾਫ ਖੜੇ ਹੋਏ। ਸਿੱਧੂ ਮੂਸੇਵਾਲਾ ਨੂੰ RSS Death Squad ਵੱਲੋਂ 30 ਵਾਰ Shot ਕੀਤਾ ਗਿਆ। ਭਾਰਤੀ ਪੰਜਾਬ ਦੀ ਮਿੱਟੀ ਤੁਹਾਡੇ ਵਰਗੇ ਹੋਰ ਪੁੱਤਰ ਪੈਦਾ ਕਰੇ।
ਮੁਦਾਬਬੀਰ ਮਸੂਦ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਸਿਰਫ਼ 2 ਮਹੀਨਿਆਂ ‘ਚ ਪੰਜਾਬ ਦੀ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ – ਬੰ ਬ ਧ ਮਾਕਾ, ਖਾਲਿ ਸ ਤਾਨੀ ਹਿੰ ਸਾ, ਮੰਦਰ ‘ਤੇ ਹਮ ਲਾ, ਹੁਣ ਸਿੱਧੂ ਮੂਸੇਵਾਲਾ।
ਇੱਕ ਯੂਜ਼ਰ ਹਰਜੀਤ ਸਿੰਘ ਨੇ ਲਿਖਿਆ ਕਿ ਜਿਸ ਧਰਤੀ ਨੂੰ ਕਦੇ ਧੰਨ ਭੂਮੀ ਕਿਹਾ ਜਾਂਦਾ ਸੀ, ਹੁਣ ਪੰਜਾਬ ਵਿੱਚ ਪ੍ਰਾਪਤੀ ਦਾ ਮਤਲਬ ਹੈ ਦੁ ਸ਼ਮਣਾਂ ਦੀ ਲੰਮੀ ਸੂਚੀ। ਕੋਈ ਹੈਰਾਨੀ ਨਹੀਂ ਕਿ ਹਰ ਕੋਈ ਵਿਦੇਸ਼ ਕਿਉਂ ਜਾ ਰਿਹਾ ਹੈ।
ਇੱਕ ਯੂਜਰ ਗੁਰਮ ਬਦੇਸ਼ਾ ਨੇ ਲਿਖਿਆ ਕਿ ਸਰ ਜਸਟਿਨ ਟਰੂਡੋ, ਕੈਨੇਡਾ ਦੀ ਆਬਾਦੀ ਸਿਰਫ 38 ਮਿਲੀਅਨ ਹੈ। ਗੋਲਡੀ ਬਰਾੜ ਵਰਗੇ ਗੈਂ ਗਸਟਰ ਨੂੰ ਲੱਭਣਾ ਕੋਈ ਔਖਾ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਤੁਹਾਡਾ ਦੇਸ਼ ਖੇਤਰਫਲ ਦੇ ਹਿਸਾਬ ਨਾਲ ਕਾਫ਼ੀ ਚੌੜਾ ਹੈ। ਤਲਾਸ਼ੀ ਅਤੇ ਅਪਰੇਸ਼ਨਾਂ ਵਿੱਚ ਸਮਾਂ ਲੱਗੇਗਾ ਪਰ ਤੁਹਾਡੀ ਧਰਤੀ ‘ਤੇ ਬੈਠੇ 2 ਗੈਂਗਸਟਰਾਂ ਕਾਰਨ ਸਾਡੇ 29+ ਨੌਜਵਾਨ ਆਪਣੀਆਂ ਜਾ ਨਾਂ ਗੁਆ ਰਹੇ ਹਨ।
ਸਿੱਧੂ ਮੂਸੇਵਾਲਾ 23 ਜੁਲਾਈ ਨੂੰ ਕੈਨੇਡਾ ਦੇ ਵੈਨਕੂਵਰ ਵਿੱਚ ਪ੍ਰੋਗਰਾਮ ਕਰਨ ਵਾਲੇ ਸਨ। 6 ਜੂਨ ਤੱਕ ਇਸ ਲਈ ਟਿਕਟਾਂ ਆਨਲਾਈਨ ਵੇਚੀਆਂ ਜਾ ਰਹੀਆਂ ਸਨ। ਪਰ ਸੁਰੱਖਿਆ ਕਾਰਨਾਂ ਕਰਕੇ ਇਸ ਵਿੱਚ ਦੇਰੀ ਹੋਈ।