India

ਕਾਂਗਰਸੀ ਲੀਡਰ ਕਪਿਲ ਸਿੱਬਲ ਨੇ ਕਾਂਗਰਸ ਨੂੰ ਕਿਹਾ ਅਲਵਿਦਾ

‘ਦ ਖ਼ਾਲਸ ਬਿਊਰੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਕਈ ਚਿਰ ਤੋਂ ਪਾਰਟੀ ਹਾਈਕਮਾਂਡ ਦੇ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕੀ ਫਿਰਦੇ ਸਨ। ਅੱਜ ਉਨ੍ਹਾਂ ਵੱਲੋਂ ਸਮਾਜਵਾਦੀ ਪਾਰਟੀ ਦੀ ਹਮਾਇਤ ਨਾਲ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਦਾ ਨਿਰਾਜ਼ਗੀ ਉਭਰ ਕੇ ਸਾਹਮਣੇ ਆਈ ਹੈ।

ਕਾਂਗਰਸ ਦੀ ਲੋਕ ਸਭਾ ਚੋਣਾਂ ਵਿੱਚ ਦੂਜੀ ਵਾਰ ਹਾਰ ਤੋਂ ਬਾਅਦ ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਸਨ।

ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਸਿੱਬਲ ਸਪਾ ਦੇ ਦਫ਼ਤਰ ਗਏ ਸਨ ਅਤੇ ਪਾਰਟੀ ਦੇ ਮੁੱਖੀ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ  ਅਖਿਲੇਸ਼ ਯਾਦਵ ਦੇ ਨਾਲ ਚੋਣ ਅਧਿਕਾਰੀ ਕੋਲ ਪੁੱਜੇ ਸਨ। ਨਾਮਜ਼ਦਗੀ ਭਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 16 ਮਈ ਨੂੰ ਹੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਸਿੱਬਲ ਫਿਲਹਾਲ ਯੂਪੀ ਤੋਂ ਕਾਂਗਰਸ ਦੇ ਕੋਟੇ ਤੋਂ ਸੰਸਦ ਮੈਂਬਰ ਹਨ, ਪਰ ਇਸ ਵਾਰ ਪਾਰਟੀ ਕੋਲ ਯੂਪੀ ਵਿੱਚ ਇੰਨੇ ਵਿਧਾਇਕ ਨਹੀਂ ਹਨ, ਜੋ ਉਨ੍ਹਾਂ ਨੂੰ ਮੁੜ ਰਾਜ ਸਭਾ ਵਿੱਚ ਭੇਜ ਸਕਣ। ਇਸ ਲਈ ਸਿੱਬਲ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ।ਹੁਣ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਨਾਮਜ਼ਦਗੀ ਦਾਖਲ ਕਰਕੇ ਸਾਰੀਆਂ ਅਟਕਲਾਂ ਨੂੰ ਬਰਾਮ ਲਾ ਦਿੱਤਾ ਹੈ।