Punjab

ਰਾਜਾ ਵੜਿੰਗ ਨੇ ਪੰਜਾਬ ਸਰਕਾਰ ‘ਤੇ ਸਾਧੇ ਨਿ ਸ਼ਾਨੇ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਸੂਬੇ ਵਿੱਚ ਪੈ ਰਹੇ ਮੀਂਹ ਤੇ ਗੜੇਮਾ ਰੀ ਨਾਲ ਖਰਾਬ ਹੋਈ ਫ਼ਸਲ ਬਾਰੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕਿਸਾਨਾਂ ਨੂੰ ਹੋਏ ਭਾਰੀ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ।ਆਪਣੇ ਕੀਤੇ ਹੋਏ ਟਵੀਟ ਵਿੱਚ ਉਹਨਾਂ ਇੱਕ ਕਿਸਾਨ ਦੀ ਵੀਡਿਓ ਵੀ ਪਾਈ ਹੈ ਜਿਸ ਵਿੱਚ ਇੱਕ ਤਾਜੀ ਹੋਈ ਗੜੇਮਾ ਰੀ ਤੋਂ ਬਾਅਦ ਗੜਿਆਂ ਨੂੰ ਹੱਥ ਵਿੱਚ ਲੈ ਕੇ ਦਿੱਖਾ ਰਿਹਾ ਹੈ ਤੇ ਆਪਣੀ ਫ਼ਸਲ ਦੇ ਹੋਏ ਨੁਕਸਾਨ ਬਾਰੇ ਦੱਸ ਰਿਹਾ ਹੈ ਤੇ ਨਾਲ ਹੀ ਉਹ ਲਿੱਖਦੇ ਹਨ ਕਿ ਮੀਂਹ ਅਤੇ ਗੜੇਮਾਰੀ ਨੇ ਰਾਜ ਭਰ ਵਿੱਚ ਤੇ ਖਾਸ ਕਰਕੇ ਮੁਕਤਸਰ ਖੇਤਰ ਵਿੱਚ ਖੜ੍ਹੀਆਂ ਫਸਲਾਂ ਨੂੰ ਤਬਾ ਹ ਕਰ ਦਿੱਤਾ ਹੈ।

ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਲੁਧਿਆਣਾ ਸ਼ਹਿਰ ਵਿੱਚ ਵਾਪਰੀਆਂ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ ,ਜਿਸ ਵਿੱਚ ਇੱਕ ਡੀਐਸਪੀ ਤੋਂ ਮੋਬਾਇਲ ਖੋਹਣ ਤੇ ਗਸ਼ਤ ਤੇ ਨਿਕਲੇ ਦੋ ਕਾਂਸਟੇਬਲਾਂ ਤੋਂ ਗੱਡੀ ਖੋਹ ਲਈ ਗਈ ਸੀ। ਉਹਨਾਂ ਪੰਜਾਬ ਦੇ ਅਮਨ-ਹਾਲਾਤ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਵਿੱਚ ਇਸ ਤੋਂ ਮਾੜਾ ਨਹੀਂ ਹੋ ਸਕਦਾ। ਉਨਾਂ ਨੇ ਕਿਹਾ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ।ਇਹਨਾਂ ਨੇ ਹੁਣ ਪੁਲਿਸ ਵਾਲਿਆਂ ਨੂੰ ਵੀ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸੋਚੋ ਕਿ ਆਮ ਆਦਮੀ ਦਾ ਕੀ ਹਾਲ ਹੋਵੇਗਾ।