Punjab

ਬੈਂਸ ਭਰਾਵਾਂ ‘ਤੇ ਸਮਾਜਿਕ ਦੂਰੀ ਨਿਯਮ ਦੀ ਉਲੰਘਣਾ ਦਾ ਲੱਗਿਆ ਇਲਜ਼ਾਮ, ਮੁਕੱਦਮਾ ਦਰਜ

‘ਦ ਖਾਲਸ ਬਿਊਰੋ:-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਖਿਲਾਫ਼ ਧਾਰਾ 188 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਸ਼ਾਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ 26 ਜੂਨ ਨੂੰ ਜਦੋ ਬੈਂਸ ਭਰਾ ਸਾਇਕਲ ਰੋਸ ਮਾਰਚ ਕੱਢਦੇ ਹੋਏ ਚੰਡੀਗੜ੍ਹ ਪਹੁੰਚੇ ਸਨ ਤਾਂ ਲੋਕ ਇਨਸਾਫ ਪਾਰਟੀ ਦੀ ਸਾਈਕਲ ਰੈਲੀ ‘ਚ ਸੋਸ਼ਲ ਡਿਸਟੇਨਸਿੰਗ ਦੀਆਂ ਧੱਜੀਆਂ ਉਡਾਈਆਂ ਗਈਆ ਸਨ।

 

ਪ੍ਰਸ਼ਾਸ਼ਨ ਵੱਲੋਂ ਬੈਂਸ ਭਰਾਵਾਂ ‘ਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣੈ ਕਿ ਰੈਲੀ ਦੌਰਾਨ ਕਈਂ ਵਰਕਰਾਂ ਨੇ ਮਾਸਕ ਮੂੰਹ ‘ਤੇ ਲਗਾਉਣ ਦੀ ਬਜਾਏ ਗਲੇ ਵਿੱਚ ਲਟਕਾਏ ਹੋਏ ਸਨ। ਬੈਂਸ ਭਰਾਵਾਂ ਖਿਲਾਫ ਇਹ ਮੁਕੱਦਮਾ ਮੋਹਾਲੀ ਦੇ ਮਟੌਰ ਥਾਣੇ ‘ਚ ਦਰਜ ਕੀਤਾ ਗਿਆ ਹੈ।

 

26 ਜੂਨ ਨੂੰ ਦੋਵੇਂ ਬੈਂਸ ਭਰਾ ਕਿਸਾਨਾਂ ਦੇ ਹੱਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਮੋਰੰਡਮ ਸੌਂਪੇ ਜਾਣ ਲਈ ਆਪਣੇ ਵਰਕਰਾਂ ਨਾਲ ਜਦੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਪ੍ਰਸ਼ਾਸ਼ਨ ਨੇ ਸਾਇਕਲ ਰੋਸ ਰੈਲੀ ਮੋਹਾਲੀ ਚੰਡੀਗੜ੍ਹ ਬਾਰਡਰ ‘ਤੇ ਹੀ ਰੋਕ ਦਿੱਤਾ ਸੀ। ਸਿਰਫ ਦੋਵਾਂ ਭਰਾਵਾਂ ਨੂੰ ਹੀ ਚੰਡੀਗੜ੍ਹ ਜਾਣ ਦੀ ਇਜਾਜ਼ਤ ਮਿਲੀ ਸੀ।