Punjab

ਰਾਜ ਸਭਾ ਦੀ ਚੋਣ 10 ਜੂਨ ਨੂੰ

‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਸਭਾ ਲਈ 24 ਤੋਂ 31 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ ਨਾਂ ਵਾਪਸੀ ਦੀ ਆਖਰੀ ਮਿਤੀ  3 ਜੂਨ ਮਿੱਥੀ ਗਈ ਹੈ। ਵੋਟਾਂ 10 ਜੂਨ ਨੂੰ ਪੈਣਗੀਆਂ । ਪੰਜਾਬ ਵਿੱਚ ਰਾਜ ਸਭਾ ਦੀਆਂ ਕੁੱਲ ਸੱਤ ਸੀਟਾਂ ਹਨ ਜਿੰਨਾਂ ਵਿੱਚੋਂ ਪੰਜ ਲਈ ਮਾਰਚ ਵਿੱਚ ਚੋਣ ਹੋਈ ਸੀ ਅਤੇ ਸਰਬਸੰਮਤੀ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੁਣੇ ਗਏ ਸਨ।

ਦੱਸ ਦਈਏ ਕਿ ਕਾਂਗਰਸ ਪਾਰਟੀ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਪੰਜਾਬ ਦੀਆਂ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ 92 ਆਪ ਦੀ ਝੋਲੀ ਪਈਆਂ ਸਨ ਇਸ ਕਰਕੇ ਰਾਜ ਸਭਾ ਦੇ ਦੋ ਮੈਂਬਰਾਂ ਦੀ ਚੋਣ ਆਪ ਦੇ ਹੱਕ ‘ਚ ਰਹਿਣ ਦੀ ਪੂਰੀ ਸੰਭਾਵਨਾ ਹੈ।