‘ਦ ਖਾਲਸ ਬਿਊਰੋ:-ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਅੱਜ 27 ਜੂਨ ਨੂੰ ਮੁੜ ਲਗਾਤਾਰ 21ਵੇਂ ਦਿਨ ਪੈਟਰੋਲ 25 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 21 ਪੈਸੇ ਵਾਧਾ ਹੋਇਆ ਹੈ। ਦੇਸ਼ ਭਰ ‘ਚ ਵਸਦੇ ਲੋਕਾਂ ਦਾ ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕਮੀਤਾਂ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਮੌਜੂਦਾ ਸਮੇਂ ‘ਚ ਭਾਰਤ ਅੰਦਰ ਪੈਟਰੋਲ ਦੀ ਕੀਮਤ 80.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 80.40 ਰੁਪਏ ਪ੍ਰਤੀ ਤੱਕ ਪਹੁੰਚ ਗਈ ਹੈ। ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਪਾਰ ਹੋ ਚੁੱਕੀ ਹੈ।
ਪਿਛਲੇ ਢਾਈ ਮਹੀਨਿਆਂ ਦੇ ਕਰੀਬ ਭਾਰਤ ਅੰਦਰ ਲਾਕਡਾਊਨ ਰਹਿਣ ਕਰਕੇ ਲੋਕਾਂ ਦੀਆਂ ਜੇਬਾਂ ‘ਤੇ ਬੇਹੱਦ ਅਸਰ ਪਿਆ ਹੈ। ਹੁਣ ਸੜਕਾਂ ‘ਤੇ ਉਤਰਨ ਲਈ ਲੋਕਾਂ ਨੂੰ ਆਪਣੇ ਸਾਧਨਾਂ ਦਾ ਹਰ ਹੀਲਾ ਵਰਤਣਾ ਪੈ ਰਿਹਾ,ਪਰ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਮੁਹਰੇ ਕਿਸੇ ਦਾ ਕੋਈ ਜੋਰ ਨਹੀਂ ਚੱਲ ਰਿਹਾ। ਲੋਕ ਸੜਕਾਂ ‘ਤੇ ਬੇਹੱਦ ਪਰੇਸ਼ਨ ਨਜ਼ਰ ਆ ਰਹੇ ਹਨ।