India

ਰਾਜੀਵ ਕੁਮਾਰ ਬਣੇ ਭਾਰਤ ਦੇ ਨਵੇਂ ਚੋਣ ਕਮਿਸ਼ਨਰ

‘ਦ ਖ਼ਾਲਸ ਬਿਊਰੋ : ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਜੀਵ ਕੁਮਾਰ ਨੂੰ ਭਾਰਤੀ ਚੋਣ ਕਮੀਸ਼ਨ ਦਾ ਮੁੱਖ ਚੋਣ ਕਮੀਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ 15 ਮਈ ਨੂੰ ਆਪਣੇ ਆਹੁਦੇ ਦਾ ਚਾਰਜ ਸੰਭਾਲਣਗੇ।ਕਾਨੂੰਨ ਮੰਤਰਾਲੇ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੇ 14 ਮਈ ਨੂੰ ਅਹੁਦਾ ਛੱਡਣ ਤੋਂ ਬਾਅਦ ਉਹ 15 ਮਈ ਨੂੰ ਅਹੁਦਾ ਸੰਭਾਲਣਗੇ।
ਇਸ ਤੋਂ ਪਹਿਲਾਂ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਪਹਿਲਾਂ 2019 ਤੇ ਫ਼ਿਰ 2021 ਵਿੱਚ ਚੋਣ ਕਮਿਸ਼ਨਰ ਦਾ ਅਹੁਦਾ ਦਿੱਤਾ ਗਿਆ ਸੀ ਤੇ ਇਸ ਸਾਲ 14 ਮਈ 2022 ਨੂੰ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਤੇ ਹੁਣ ਉਹਨਾਂ ਦੇ ਮਗਰੋਂ ਰਾਜੀਵ ਕੁਮਾਰ ਇਸ ਅਹੁਦੇ ਨੂੰ ਸੰਭਾਲਣਗੇ।