India Punjab

ਪੰਜਾਬ ਤੇ ਹਰਿਆਣਾ ਪੁਲਿਸ ਵਲੋਂ ਇੱਕ ਸਾਂਝੇ ਆਪ ਰੇਸ਼ਨ ਦੌਰਾਨ 4 ਅੱਤ ਵਾਦੀ ਗ੍ਰਿਫ਼ ਤਾਰ

ਦ ਖ਼ਾਲਸ ਬਿਊਰੋ : ਪੰਜਾਬ ਤੇ ਹਰਿਆਣਾ ਪੁਲਿਸ ਨੇ ਇੱਕ ਸਾਂਝੇ ਆਪ ਰੇਸ਼ਨ ਦੌਰਾਨ 4 ਅੱਤ ਵਾ ਦੀਆਂ ਨੂੰ ਗ੍ਰਿਫ਼ ਤਾਰ ਕਰਨ ਦਾ ਦਾਅਵਾ ਕੀਤਾ ਹੈ।ਇਸ ਸੰਬੰਧ ਵਿੱਚ ਐਸਪੀ ਐਸਪੀ ਕਰਨਾਲ ਗੰਗਾਰਾਮ ਪੂਨੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅੱਜ ਸਵੇਰੇ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਚਾਰ ਸ਼ੱਕੀ ਵਿਅਕਤੀ ਇਨੋਵਾ ਕਾਰ ‘ਚ ਜਾ ਰਹੇ ਹਨ,ਜਿਹਨਾਂ ਕੋਲ ਧਮਾ ਕੇ ਵਾਲੀ ਸਮੱਗਰੀ ਤੇ ਹਥਿ ਆਰ ਹੋ ਸਕਦੇ ਹਨ। ਇਸੇ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਵਿਅਕਤੀਆਂ ਨੂੰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨੈਸ਼ਨਲ ਹਾਈਵੇਅ ਤੋਂ ਗ੍ਰਿਫ ਤਾਰ ਕਰ ਲਿਆ । ਗ੍ਰਿਫ ਤਾਰ ਕੀਤੇ ਗਏ ਚਾਰ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ, ਅਮਨਦੀਪ, ਪਰਵਿੰਦਰ ਅਤੇ ਭੁਪਿੰਦਰ ਵਜੋਂ ਹੋਈ ਹੈ ਤੇ ਇਹ ਸਾਰੇ ਪੰਜਾਬ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਹੈ।ਇਹਨਾਂ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ ਇਕ ਦੇਸੀ ਪਿਸ ਤੌਲ, 31 ਕਾਰ ਤੂਸ, 1.30 ਲੱਖ ਰੁਪਏ ਦੀ ਨਕਦੀ, 3 ਲੋਹੇ ਦੇ ਡੱਬੇ ਬਰਾ ਮਦ ਹੋਏ ਹਨ। ਇਸ ਤੋਂ ਬਾਅਦ ਟੀਮ ਨੇ ਉਨ੍ਹਾਂ ਦਾ ਐਕਸ-ਰੇਅ ਕਰਵਾਇਆ ਹੈ, ਜਿਸ ‘ਚ ਵਿਸ ਫੋਟਕ ਹੋਣ ਦੀ ਪੁਸ਼ਟੀ ਹੋਈ ਹੈ।

ਇਹਨਾਂ ਨਾਲ ਕੀਤੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਹੈ ਕਿ ਚਾਰੇ ਦੋ ਸ਼ੀ ਪਾਕਿਸਤਾਨੀ ਅੱਤ ਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਇਹਨਾਂ ਨੂੰ ਡਰੋਨ ਦੇ ਜ਼ਰੀਏ ਹਰਵਿੰਦਰ ਸਿੰਘ ਨੇ ਹਥਿ ਆਰਾਂ ਦੀ ਸਪਲਾਈ ਕੀਤੀ ਸੀ ਅਤੇ ਉਨ੍ਹਾਂ ਨੂੰ ਆਦਿਲਾਬਾਦ,ਤੇਲੰਗਾਨਾ ਲਿਜਾਣ ਦਾ ਕੰਮ ਸੌਂਪਿਆ। ਇਸ ਤੋਂ ਪਹਿਲਾਂ ਵੀ ਦੋਸ਼ੀ ਅਜਿਹੀਆਂ ਖੇਪਾਂ ਨੰਦੇੜ ਪਹੁੰਚਾ ਚੁੱਕੇ ਹਨ। ਰਿੰਦਾ ਉਨ੍ਹਾਂ ਨੂੰ ਡਰੋਨ ਰਾਹੀਂ ਸਾਮਾਨ ਦੀ ਸਪਲਾਈ ਕਰਦਾ ਸੀ ਅਤੇ ਮੋਬਾਈਲ ਐਪ ਤੋਂ ਲੋਕੇਸ਼ਨ ਭੇਜਦਾ ਸੀ। ਇਸ ਤੋਂ ਬਾਅਦ ਇਹਨਾਂ ਵਿਸਫੋਟਕਾਂ ਨੂੰ ਨਿਰਧਾਰਿਤ ਸਥਾਨ ‘ਤੇ ਪਹੁੰਚਾਉਣਾ ਸੀ।


ਐਸਪੀ ਗੰਗਾਰਾਮ ਪੁਨੀਆ ਨੇ ਦੱਸਿਆ ਕਿ ਗ੍ਰਿਫ਼ ਤਾਰ ਮੁਲ ਜ਼ਮ ਗੁਰਪ੍ਰੀਤ ਪਹਿਲਾਂ ਵੀ ਜੇ ਲ੍ਹ ਜਾ ਚੁੱਕਾ ਹੈ ਜੇ ਲ ਵਿੱਚ ਹੀ ਉਸ ਦੀ ਮੁਲਾਕਾਤ ਰਾਜਵੀਰ ਨਾਂ ਦੇ ਵਿਅਕਤੀ ਨਾਲ ਹੋਈ ਸੀ ,ਜਿਸ ਦੀ ਪਾਕਿਸਤਾਨੀ ਅੱਤ ਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਪੁਰਾਣੀ ਜਾਣ-ਪਛਾਣ ਸੀ ਤੇ ਫ਼ਿਰ ਰਾਜਵੀਰ ਨੇ ਹੀ ਗੁਰਪ੍ਰੀਤ ਦੀ ਰਿੰਦਾ ਨਾਲ ਗੱਲ ਕਰਵਾਈ ਸੀ ਤੇ ਉਹ ਆਪਸ ਵਿੱਚ ਕਰੀਬ 9 ਮਹੀਨਿਆਂ ਤੋਂ ਸੰਪਰਕ ਵਿੱਚ ਸੀ।
ਇਹਨਾਂ ਚਾਰਾਂ ਕੋ ਲੋਂ ਬਰਾ ਮਦ ਹੋਈ ਇਨੋਵਾ ਕਾਰ ਦਿੱਲੀ ਨੰਬਰ ਦੀ ਦਸੀ ਗਈ ਹੈ ਤੇ ਇਸ ਦੇ ਮਾਲਕ ਸੰਬੰਧੀ ਪੜਤਾਲ ਹਾਲੇ ਜਾਰੀ ਹੈ।