India Punjab

ਐਥਲੀਟ ਖਿਡਾਰਨ ਕਮਲਪ੍ਰੀਤ ਡੋ ਪ ਟੈਸਟ ‘ਚ ਫੇਲ੍ਹ

‘ਦ ਖ਼ਾਲਸ ਬਿਊਰੋ : ਪੰਜਾਬ ਦੀ ਡਿਸਕਸ ਥਰੋਅ ਖਡਾਰਨ ਕਮਲਪ੍ਰੀਤ ਕੌਰ, ਜੋ ਪਿਛਲੇ ਸਾਲ ਟੋਕੀਓ ਓਲੰਪਿਕਸ 2020 ਵਿੱਚ ਡਿਸਕਸ ਥਰੋਅ ਈਵੈਂਟ ਵਿੱਚ ਛੇਵੇਂ ਸਥਾਨ ‘ਤੇ ਰਹੀ ਸੀ  ਉਹ ਡੋਪ ਟੈਸਟ ਵਿੱਚ ਫੇਲ੍ਹ ਹੋ ਗਈ ਹੈ । ਉਸ ’ਤੇ  ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਉਸ ਦੇ ਟੈਸਟ ਪਾਜ਼ੇਟਿਵ ਆਉਣ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ ਉਸ ’ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। 26 ਸਾਲਾ ਡਿਸਕਸ ਥ੍ਰੋਅਰ ਨੂੰ ਅਸਥਾਈ ਪਾਬੰਦੀ ਦੇ ਅਧੀਨ ਰੱਖਿਆ ਗਿਆ ਹੈ ਤੇ ਡੋਪਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਡੋਪਿੰਗ ਦੇ ਸ਼ੱਕ ‘ਚ ਉਸ ਦੇ ਖਿਲਾਫ ਇਹ ਕਦਮ ਚੁੱਕਿਆ ਗਿਆ ਹੈ। ਕਮਲਪ੍ਰੀਤ ਫਿਲਹਾਲ ਕਿਸੇ ਵੀ ਐਥਲੈਟਿਕ ਈਵੈਂਟ ‘ਚ ਹਿੱਸਾ ਨਹੀਂ ਲੈ ਸਕੇਗੀ…। ਅਥਲੈਟਿਕਸ ਇੰਟੀਗਿ੍ਰਟੀ ਯੂਨਿਟ ਨੇ ਇਕ ਟਵੀਟ ਰਾਹੀਂ ਇਹ ਖ਼ੁਲਾਸਾ ਕੀਤਾ ਤੇ ਦੱਸਿਆ ਹੈ ਕਿ ਕਮਲਪ੍ਰੀਤ ਕੌਰ ਡੋਪ ਟੈਸਟ ਵਿਚ ਫੇਲ੍ਹ ਹੋ ਗਈ ਹੈ ਅਤੇ ਉਸਦੇ ਸੈਂਪਲ ਵਿਚ ਸਟੈਨੋਜ਼ੋਲੋਲ ਪਾਈ ਗਈ ਹੈ ਜੋ ਕਿ ਪਾਬੰਦੀ ਸ਼ੁਦਾ ਦਵਾਈ ਹੈ।