‘ਦ ਖ਼ਾਲਸ ਬਿਊਰੋ : ਨੌਕਰੀਆਂ ਦੇਣ ਵਾਲੇ ਪੰਜਾਬ ਸਰਕਾਰ ਦੇ ਇਸ ਐਲਾਨ ਦਾ ਹਲਕਾ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਵਾਗਤ ਤਾਂ ਕੀਤਾ ਹੈ ਪਰ ਸੂਬਾ ਸਰਕਾਰ ਨੂੰ ਇੱਕ ਅਪੀਲ ਵੀ ਕੀਤੀ ਹੈ ਕਿ ਇਹ ਨੋਕਰੀਆਂ ਪੰਜਾਬ ਦੇ ਬੇਰੋਜ਼ਗਾਰ ਨੋਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣ ਕਿਉਂਕਿ ਬੇਰੋਜ਼ਗਾਰੀ ਇਸ ਵੇਲੇ ਪੰਜਾਬ ਦਾ ਇੱਕ ਅਹਿਮ ਮੁੱਦਾ ਬਣ ਚੁੱਕਾ ਹੈ ।ਉਹਨਾਂ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਾਡੇ ਨੋਜਵਾਨ ਡਿਗਰੀਆਂ ਕਰਕੇ ਵਿਹਲੇ ਫ਼ਿਰ ਰਹੇ ਹਨ ਪਰ ਬਾਹਰਲੇ ਰਾਜਾਂ ਤੋਂ ਆ ਕੇ ਲੋਕ ਇੱਥੇ ਸਰਕਾਰੀ ਨੋਕਰੀਆਂ ਲੈ ਜਾਂਦੇ ਹਨ ।