‘ਦ ਖ਼ਾਲਸ ਬਿਊਰੋ : ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੁਰਗਾਪੁਰ ਵਿਚ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਸਪਾਈਸਜੈਟ ਦਾ ਹਵਾਈ ਜਹਾਜ਼ ਤੂਫਾਨ ਵਿਚ ਫਸ ਗਿਆ, ਇਸ ਮੌਕੇ ਕੈਬਿਨਾਂ ਵਿਚੋਂ ਸਾਮਾਨ ਡਿੱਗਣ ਲੱਗਾ ਜਿਸ ਕਾਰਨ 12 ਯਾਤਰੀ ਜ਼ਖ਼ਮੀ ਹੋ ਗਏ। ਇਸ ਜਹਾਜ਼ ਨੇ ਮੁੰਬਈ ਤੋਂ ਉਡਾਣ ਭਰੀ ਸੀ। ਜ਼ਖ਼ ਮੀ ਹੋਣ ਵਾਲੇ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿਚੋਂ 10 ਯਾਤਰੀਆਂ ਦੇ ਗੰਭੀ ਰ ਸੱ ਟਾਂ ਲੱਗੀਆਂ ਹਨ।
ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ1 ਮਈ ਨੂੰ ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ SG-945 ਦਾ ਸੰਚਾਲਨ ਕਰਦੇ ਸਮੇਂ ਹਵਾਈ ਅੱਡੇ ‘ਤੇ ਲੈਂਡ ਕਰ ਰਿਹਾ ਸੀ ਕਿ ਉਸ ਸਮੇਂ ਇਸ ਵਿਚ ਗੰਭੀਰ ਮਾਹੌਲ ਖਰਾਬ ਹੋ ਗਿਆ, ਜਿਸ ਕਾਰਨ ਬਦਕਿਸਮਤੀ ਨਾਲ ਕੁਝ ਯਾਤਰੀ ਜ਼ਖਮੀ ਹੋ ਗਏ। ਬੁਲਾਰੇ ਨੇ ਇਹ ਵੀ ਦੱਸਿਆ ਕਿ ਦੁਰਗਾਪੁਰ ਵਿਖੇ ਜਹਾਜ਼ ਦੇ ਉਤਰਨ ਤੋਂ ਬਾਅਦ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। “ਸਪਾਈਸਜੈੱਟ ਇਸ ਮੰਦਭਾਗੀ ਘਟਨਾ ‘ਤੇ ਅਫਸੋਸ ਪ੍ਰਗਟ ਕਰਦਾ ਹੈ ਅਤੇ ਜ਼ਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ