India

ਕਰੋਨਾ ਕਾਰਨ ਚਾਰ ਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਗਿਣਤੀ ਕੀਤੀ ਸੀਮਤ

ਦ ਖ਼ਾਲਸ ਬਿਊਰੋ : ਦੇਸ਼ ਵਿੱਚ ਕਰੋਨਾ ਦਾ ਪ੍ਰਭਾਵ ਲਗਤਾਰ ਫਿਰ ਤੋਂ ਵੱਧਣ ਲੱਗਾ ਹੈ। ਕਰੋਨਾ ਵਧਦੇ ਕੇਸਾਂ ਕਾਰਨ ਇਸ ਵਾਰ ਚਾਰ ਧਾਮਾਂ ਦੀ ਯਾਤਰਾ ’ਤੇ ਰੋਜ਼ਾਨਾ ਸੀਮਤ ਗਿਣਤੀ ਵਿਚ ਸ਼ਰਧਾਲੂ ਜਾ ਸਕਣਗੇ। 6 ਮਈ ਨੂੰ ਕੇਦਾਰਨਾਥ ਤੇ 8 ਮਈ ਨੂੰ ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣਗੇ। ਸਰਕਾਰੀ ਹੁਕਮਾਂ ਅਨੁਸਾਰ ਬਦਰੀਨਾਥ ਵਿਚ ਰੋਜ਼ਾਨਾ 15 ਹਜ਼ਾਰ, ਕੇਦਾਰਨਾਥ ਵਿਚ 12 ਹਜ਼ਾਰ, ਗੰਗੋਤਰੀ ਵਿਚ 7 ਹਜ਼ਾਰ ਤੇ ਯਮਨੋਤਰੀ ਵਿਚ 4 ਹਜ਼ਾਰ ਸ਼ਰਧਾਲੂ ਰੋਜ਼ਾਨਾ ਜਾ ਸਕਣਗੇ। ਇਹ ਹੁਕਮ ਅਗਲੇ 45 ਦਿਨਾਂ ਲਈ ਲਾਗੂ ਰਹਿਣਗੇ।