‘ਦ ਖਾਲਸ ਬਿਊਰੋ:ਰੂਸ ਤੇ ਯੂ ਕਰੇਨ ਦੇ ਨੇਤਾਵਾਂ ਵਿਚਾਲੇ ਸਿੱਧੀ ਮੁਲਾਕਾਤ ਦੀ ਸੰਭਾਵਨਾ ਇੰਡੋਨੇਸ਼ੀਆ ‘ਚ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਬਣ ਸਕਦੀ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਦੋਵਾਂ ਨੂੰ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿੱਚ ਇੰਡੋਨੇਸ਼ੀਆ ਮਦਦ ਲਈ ਤਿਆਰ ਹੈ। ਅਸੀਂ ਚਾਹੁੰਦੇ ਹਾਂ ਕਿ ਜੀ-20 ਦੇਸ਼ ਬਿਨਾਂ ਕਿਸੇ ਵੰਡ ਦੇ ਇਕਜੁੱਟ ਹੋਣ ।
ਰੂਸ ਵਲੋਂ ਯੂ ਕਰੇਨ ‘ਤੇ ਹਮਲਾ ਕੀਤੀਆਂ ਭਾਵੇਂ ਦੋ ਮਹੀਨੇ ਹੋ ਗਏ ਹਨ ਪਰ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀ ਮੁਲਾਕਾਤ ਲਈ ਲੰਬੇ ਸਮੇਂ ‘ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਿੱਧੀ ਗੱਲਬਾਤ ਰਾਹੀਂ ਸੰਕਟ ਦਾ ਹੱਲ ਕੱਢਿਆ ਜਾ ਸਕੇ। ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਖੁਦ ਪੁਤਿਨ ਨੂੰ ਕਈ ਵਾਰ ਸਿੱਧੀ ਗੱਲਬਾਤ ਲਈ ਅਪੀਲ ਕਰ ਚੁੱਕੇ ਹਨ।
ਵਿਡੋਡੋ ਨੇ ਇਹ ਵੀ ਕਿਹਾ ਕਿ ਉਸਨੇ ਰੂਸ ਅਤੇ ਯੂ ਕਰੇਨ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਜੀ-20 ਸੰਮੇਲਨ ਵਿਚਕਾਰ ਸਹਿਯੋਗ ਵਧਾਉਣ ਬਾਰੇ ਗੱਲ ਕੀਤੀ। ਭਾਵੇਂ ਇੰਡੋਨੇਸ਼ੀਆ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਦੀ ਹਥਿਆਰਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਪਰ ਇਨਸਾਨੀਅਤ ਦੇ ਤੋਰ ‘ਤੇ ਸਹਾਇਤਾ ਦੇਣ ਲਈ ਹਾਮੀ ਜਰੂਰ ਭਰੀ ਹੈ।