Punjab

ਭਗਵੰਤ ਮਾਨ ਪਟਿਆਲਾ ਘਟ ਨਾ ਦੇ ਦੋ ਸ਼ੀਆਂ ਨਾਲ ਸਖ਼ ਤੀ ਨਾਲ ਨਿਪਟਣ ਦੇ ਰੌਂਅ ਵਿੱਚ

ਦ ਖ਼ਾਲਸ ਬਿਊਰੋ : ਪਟਿਆਲਾ ਸ਼ਹਿਰ ਵਿੱਚ ਵਾਪਰੀ ਘਟ ਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਸਾਹਮਣ ਆਇਆ ਹੈ।ਇੱਕ ਨਿਜੀ ਚੈਨਲ ਨਾਲ ਕੀਤੀ ਗੱਲਬਾਤ ਦੌਰਾਨ ਉਹਨਾਂ ਇਸ ਸਾਰੇ ਮਾਮਲੇ ਦਾ ਠੀਕਰਾ ਜਿਥੇ ਇੱਕ ਪਾਸੇ ਸ਼ਿਵ ਸੈਨਾ ਤੇ ਭਾਜਪਾ ਤੇ ਭੰਨਿਆ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਂ ਵੀ ਲਿਆ ਹੈ ।

ਮੁੱਖ ਮੰਤਰੀ ਮਾਨ ਨੇ ਪਟਿਆਲਾ ਵਿੱਚ ਸਾਰੇ ਹਾਲਾਤ ਸਹੀ ਹੋਣ ਦਾ ਦਾਅਵਾ ਵੀ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਸਖਤੀ ਨਾਲ ਜਾਂਚ ਹੋਵੇਗੀ ਤੇ ਦੋ ਸ਼ੀ ਆਂ ਨੂੰ ਕਿਸੇ ਵੀ ਕੀਮਤ ਤੇ ਬਖ ਸ਼ਿਆ ਨਹੀਂ ਜਾਵੇਗਾ,ਇਸ ਮਸਲੇ ਤੇ ਮੇਰਾ ਪੂਰਾ ਧਿਆਨ ਹੈ। ਉਨ੍ਹਾਂ ਨੇ ਕਿਹਾ, ਪੰਜਾਬ ਦੇ ਲੋਕ ਸ਼ਾਂਤੀ ਅਤੇ ਮਿਲ ਕੇ ਰਹਿਣ ਵਿੱਚ ਵਿਸ਼ਵਾਸ ਰੱਖਦੇ ਹਨ। ਮਾਨ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ। ਅਸੀਂ ਅਮਨ-ਕਾਨੂੰਨ ਦੀ ਸਥਿਤੀ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ।

ਇਸ ਘਟਨਾ ’ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਕਟ ਦੀ ਘੜੀ ਵਿਚ ਸੰਜਮ ਵਰਤਦੇ ਹੋਏ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਤੇ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸੇ ਨੂੰ ਵੀ ਸੂਬੇ ਵਿਚ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


ਤੁਹਾਨੂੰ ਦਸ ਦਈਏ ਕਿ ਕੱਲ੍ਹ ਪਟਿਆਲਾ ’ਚ ਦੋ ਧੜਿਆਂ ਵਿਚਕਾਰ ਸਿੱਧਾ ਟਕ ਰਾਅ ਹੋ ਗਿਆ ਸੀ ਤੇ ਭਾਰੀ ਤਣਾ ਅ ਦਾ ਮਾਹੌਲ ਬਣ ਗਿਆ ਸੀ,ਪ੍ਰਸ਼ਾਸਨ ਨੂੰ ਹਾਲਾਤ ਕਾਬੂ ਕਰਨ ਲਈ ਜਿਲ੍ਹੇ ਵਿੱਚ ਧਾਰਾ 144 ਲਗਾ ਦਿੱਤੀ ਸੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਨੂੰ ਗੰਭੀ ਰਤਾ ਨਾਲ ਲਿਆ ਸੀ ਤੇ ਸਖਤੀ ਦਿਖਾਉਂਦੇ ਹੋਏ ਅੱਜ ਹੀ ਪਟਿਆਲਾ ਜਿਲ੍ਹੇ ਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਵੀ ਜਾਰੀ ਕੀਤੇ ਸਨ।