Punjab

ਪੰਜਾਬ ਨੂੰ ਲੱਗੀ ਮੁੜ ਨਜ਼ਰ, ਰੱਬ ਖ਼ੈਰ ਕਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਅਕਾਲ ਯੂਥ ਦੇ ਸੱਦੇ ਉੱਤੇ ਅੱਜ ਪਟਿਆਲਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਰੋ ਸ ਮਾਰਚ ਨੂੰ ਪੁਲਿਸ ਵੀ ਡੱਕ ਨਾ ਸਕੀ। ਜੋਸ਼ ਵਿੱਚ ਆਏ ਨੌਜਵਾਨ ਸਿੱਖ ਜਥੇਬੰਦੀਆਂ ਵੱਲੋਂ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਿਆਨ ਨੂੰ ਲੈ ਕੇ ਸ਼ਿਵ ਸੈਨਾ ਵੱਲੋਂ ਬਿਨਾਂ ਵਜ੍ਹਾ ਖੜੇ ਕੀਤੇ ਵਿਰੋ ਧ ਤੋਂ ਗੁੱਸੇ ਵਿੱਚ ਸਨ। ਅਕਾਲ ਯੂਥ ਵੱਲੋਂ ਇੱਕ ਦਿਨ ਪਹਿਲਾਂ ਪਟਿਆਲਾ ਪੁਲਿਸ ਨੂੰ ਮਿਲ ਕੇ ਸ਼ਿਵ ਸੈਨਾ ਵੱਲੋਂ ਰੋਸ ਮਾਰਚ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ ਪਰ ਸਿੱਖ ਜਥੇਬੰਦੀਆਂ ਵਿਰੋਧ ਵਿੱਚ ਰੋਸ ਮਾਰਚ ਕਰਨ ਉੱਤੇ ਬਜ਼ਿੱਦ ਰਹੀਆਂ।

ਪ੍ਰਦ ਰਸ਼ਨ ਦੌਰਾਨ ਕਾਫੀ ਹੰ ਗਾਮਾ ਹੋਇਆ। ਦੋ ਧਿਰਾਂ ਵਿਚਾਲੇ ਜ਼ਬ ਰਦਸਤ ਝੜਪ ਹੋਈ ਹੈ ਅਤੇ ਦੋਵੇਂ ਪਾਸਿਓਂ ਇੱਕ ਦੂਜੇ ਉੱਤੇ ਪਥ ਰਾਅ ਹੋਇਆ ਹੈ। ਪੁਲਿਸ ਉੱਤੇ ਵੀ ਪਥ ਰਾਅ ਕੀਤਾ ਗਿਆ, ਜਿਸ ਕਰਕੇ ਪੁਲਿ ਸ ਨੇ ਬਚਾਅ ਲਈ ਹਵਾਈ ਫਾਇਰ ਕੀਤੇ। ਹਾਲਾਂਕਿ ਪ੍ਰਦਰ ਸ਼ਨਕਾਰੀ ਇਨ੍ਹਾਂ ਹਵਾਈ ਫਾਇਰਾਂ ਤੋਂ ਬਿਲਕੁਲ ਵੀ ਨਹੀਂ ਡਰੇ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ। ਪਰ ਹੁਣ ਪੁਲਿਸ ਵੱਲੋਂ ਹਾਲਾਤ ਕਾਬੂ ਕਰ ਲਏ ਗਏ ਹਨ। ਕਾਲੀ ਮਾਤਾ ਮੰਦਿਰ ਦੇ ਬਾਹਰ ਭਾਰੀ ਪੁਲਿ ਸ ਫੋਰਸ ਵੀ ਤਾਇ ਨਾਤ ਕੀਤੀ ਗਈ ਹੈ।

ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ ਨੇ ਹਾਲਾਤਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ। ਕੁੱਝ ਅਫ਼ ਵਾਹਾਂ ਕਰਕੇ ਹਾਲਾਤ ਤਣਾ ਅ ਪੂਰਨ ਹੋ ਗਏ ਸਨ ਪਰ ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਸੀ ਕਿ ਕਿਸੇ ਐੱਸਐੱਚਓ ਦਾ ਹੱਥ ਵੱਢਿਆ ਗਿਆ ਹੈ ਪਰ ਅਜਿਹਾ ਕੁੱਝ ਨਹੀਂ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਹਿਰ ਵਿੱਚ ਸ਼ਾਂਤੀ ਬਣਾਉਣ ਲਈ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਅਫ਼ਵਾਹ ਉੱਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਮੌਕੇ ਦੀ ਸਥਿਤੀ ਨੂੰ ਸੰਭਾਲਣ ਲਈ ਪੁਲਿਸ ਨੂੰ ਹਵਾਈ ਫਾਇ ਰ ਕਰਨੇ ਪਏ ਹਨ।

ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਟਵੀਟ ਕਰਕੇ ਕਿਹਾ ਕਿ ਕੁੱਝ ਵੈੱਬ ਚੈਨਲਾਂ ਵੱਲੋਂ ਪਟਿਆਲਾ ਵਿੱਚ ਪ੍ਰਦ ਰਸ਼ਨ ਕਾਰੀਆਂ ਵੱਲੋਂ ਐੱਸਐੱਚਓ ਦਾ ਹੱਥ ਕੱਟੇ ਜਾਣ ਦੀ ਖ਼ਬਰ ਚਲਾਈ ਜਾ ਰਹੀ ਹੈ, ਜੋ ਨਿਰ ਆਧਾਰ ਹੈ। ਅਜਿਹੀਆਂ ਅਫਵਾ ਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।

ਦਰਅਸਲ, ਸ਼ਿਵ ਸੈਨਾ ਬਾਲ ਠਾਕਰੇ ਦੇ ਹਰੀਸ਼ ਸਿੰਗਲਾ ਵੱਲੋਂ ਅੱਜ ਖਾਲਿ ਸਤਾਨ ਵਿਰੋਧੀ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਸਿੱਖ ਜਥੇ ਬੰਦੀਆਂ ਵੱਲੋਂ ਵਿਰੋ ਧ ਕੀਤਾ ਗਿਆ। ਇਸ ਨੂੰ ਲੈ ਕੇ ਪਟਿਆਲਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਐੱਸ.ਪੀ. ਸਿਟੀ ਹਰਪਾਲ ਸਿੰਘ, ਡੀ. ਐੱਸ.ਪੀ. ਸਿਟੀ-1 ਅਸ਼ੋਕ ਕੁਮਾਰ ਅਤੇ ਸਿਟੀ-2 ਮੋਹਿਤ ਅਗਰਵਾਲ ਅਤੇ ਡੀ.ਐੱਸ.ਪੀ ਨਾਭਾ ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇੱਕ ਪਾਸੇ ਆਰੀਆ ਸਮਾਜ ਇਲਾਕੇ ਤੋਂ ਮਾਰਚ ਕੱਢਿਆ ਜਾਣਾ ਹੈ ਅਤੇ ਦੂਜੇ ਪਾਸੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਿਵ ਸੈਨਾ ਦਾ ਵਿ ਰੋਧ ਕਰਨ ਲਈ ਮੌਜੂਦ ਸਨ। ਪੁਲਿਸ ਦੀ ਕੋਸ਼ਿਸ਼ ਹੈ ਕਿ ਰੋਸ ਮਾਰਚ ਨੂੰ ਨਾ ਨਿਕਲਣ ਦਿੱਤਾ ਜਾਵੇ।

ਅਕਾਲ ਯੂਥ ਨੇ ਮੰਗ ਕੀਤੀ ਹੈ ਕਿ ਸ਼ਿਵ ਸੈਨਾ ਵੱਲੋਂ ਸਿੱਖ ਰਾਜ ਦੇ ਖਿਲਾ ਫ ਕੱਢੇ ਜਾ ਰਹੇ ਮਾਰਚ ਉੱਤੇ ਪਾਬੰ ਦੀ ਲਾਈ ਜਾਵੇ ਅਤੇ ਪ੍ਰਸ਼ਾਸਨ ਸ਼ਰਾਰਤੀ ਅਨਸਰਾਂ ਖਿ ਲਾਫ਼ ਸਖ਼ਤ ਕਾਰਵਾਈ ਕਰੇ। ਉਹਨਾਂ ਨੇ ਕਿਹਾ ਕਿ ਕੁੱਝ ਲੋਕ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਵਾਰ-ਵਾਰ ਬਹਾਨੇ ਲੱਭ ਰਹੇ ਹਨ। ਇਸ ਲਈ ਹੁਣ ਉਹਨਾਂ ਵੱਲੋਂ ਸਿੱਖ ਰਾਜ ਦੇ ਖਿਲਾਫ ਮਾਰਚ ਕਰਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਬਹਾਨਾ ਲੱਭਿਆ ਗਿਆ ਹੈ।

SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਅੰਦਰ ਦੁਬਾਰਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਰਫ਼ ਕੁੱਝ ਲੋਕ ਸਰਕਾਰ ਦੀ ਸ਼ਹਿ ਉੱਤੇ ਸ਼ਰਾਰਤਾਂ ਕਰ ਰਹੇ ਹਨ। ਅੱਜ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਜੋ ਲੜਾ ਈ ਪਵਾਈ ਜਾ ਰਹੀ ਹੈ, ਇਸਦੇ ਲਈ ਕੇਜਰੀਵਾਲ ਜ਼ਿੰਮੇਵਾਰ ਹੋਵੇਗਾ। ਸਰਕਾਰ ਜੇ ਵਕਤ ਰਹਿੰਦਿਆਂ ਕਦਮ ਚੁੱਕਦੀ, ਜਦੋਂ ਇਹ ਪ੍ਰਦਰ ਸ਼ਨ ਕਰ ਰਹੇ ਲੋਕ ਗੁਰਦੁਆਰਾ ਸਾਹਿਬ ਵਿੱਚ ਬੈਠੇ ਸਨ ਤਾਂ ਉੱਥੇ ਹੀ ਜੇ ਇਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਸ਼ਾਇਦ ਹਾਲਾਤ ਤਣਾ ਅਪੂਰਨ ਨਾ ਬਣਦੀ।