International

ਯੁੱ ਧ ਰੋਕਣ ਲਈ ਪੁਤਿਨ ਨੂੰ ਮਿਲਣ ਲਈ ਤਿਆਰ ਹਾਂ: ਜ਼ੇਲੇ ਨਸਕੀ

‘ਦ ਖਾਲਸ ਬਿਊਰੋ:ਯੂ ਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਰੂਸੀ ਨੇਤਾ ਵਲਾਦੀਮੀਰ ਪੁਤਿਨ ਨਾਲ “ਯੁੱ ਧ ਨੂੰ ਖਤਮ” ਕਰਨ ਲਈ ਮੁਲਾਕਾਤ ਦੀ ਇਛਾ ਜ਼ਾਹਿਰ ਕੀਤੀ ਹੈ। ਉਹ ਇੱਕ ਮੈਟਰੋ ਸਟੇਸ਼ਨ ‘ਤੇ ਇਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ, “ਮੈਨੂੰ ਲਗਦਾ ਹੈ ਕਿ ਜਿਸ ਨੇ ਵੀ ਇਸ ਯੁੱ ਧ ਦੀ ਸ਼ੁਰੂਆਤ ਕੀਤੀ ਹੈ, ਉਹ ਇਸ ਨੂੰ ਖਤਮ ਕਰਨ ਦੇ ਯੋਗ ਹੋਵੇਗਾ,” ਉਨ੍ਹਾਂ ਨੇ ਕਿਹਾ ਕਿ ਜੇਕਰ ਪੁਤਿਨ ਰੂਸ ਅਤੇ ਯੂ ਕਰੇਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਅਗਵਾਈ ਕਰਦੇ ਹਨ, ਤਾਂ ਉਹ “ਮਿਲਣ ਤੋਂ ਡਰਨ ਵਾਲੇ ਨਹੀਂ ਹਨ।” ਜ਼ੇਲੇਂਸਕੀ ਨੇ ਕਿਹਾ, ”ਸ਼ੁਰੂ ਤੋਂ ਹੀ ਮੈਂ ਰੂਸੀ ਰਾਸ਼ਟਰਪਤੀ ਨਾਲ ਗੱਲਬਾਤ ‘ਤੇ ਜ਼ੋਰ ਦਿੱਤਾ ਹੈ।ਇਹ ਨਹੀਂ ਹੈ ਕਿ ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ, ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਕਿ ਇਸ ਟਕਰਾਅ ਨੂੰ ਕੂਟਨੀਤਕ ਮਾਧਿਅਮ ਨਾਲ ਸੁਲਝਾਇਆ ਜਾ ਸਕੇ। ਅਸੀਂ ਆਪਣੇ ਸਹਿਯੋਗੀਆਂ ‘ਤੇ ਭਰੋਸਾ ਕਰਦੇ ਹਾਂ, ਪਰ ਸਾਨੂੰ ਰੂਸ ‘ਤੇ ਕੋਈ ਭਰੋਸਾ ਨਹੀਂ ਹੈ।“
ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਹ ਵੀ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਵੀ ਦੌਰੇ ‘ਤੇ ਆਉਣਗੇ।