Punjab

ਰਾਜਾ ਵੜਿੰਗ ਨੇ ਦਿਖਾਇਆ ਅਨੁਸ਼ਾਸ਼ਨ ਦਾ ਡੰ ਡਾ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਚਾਰਜ ਸੰਭਾਲ ਲਿਆ ਹੈ। ਇਸ ਲਈ ਤਾਜਪੋਸ਼ੀ’ ਸਮਾਗਮ ‘ਚ ਸ਼ਾਮਲ ਹੋਣ ਲਈ ਪੰਜਾਬ ਦੇ ਕਈ ਵੱਡੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨਗੀ ਸੰਭਾਲਣ ਤੋਂ ਰਾਜਾ ਵੜਿੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੀਨੀਅਰ ਆਗੂਆਂ ਦੀ ਕਾਂਗਰਸ ‘ਚ ਵੱਡਾ ਯੋਗਦਾਨ ਹੈ ਤੇ ਕਾਂਗਰਸ ਦੇ ਸੀਨੀਅਰ ਆਗੂ ਸਾਨੂੰ ਸੇਧ ਦੇਣਗੇ । ਉਨ੍ਹਾਂ ਕਿਹਾ ਕਿ ਸੀਨੀਅਰ ਸਾਥੀਆਂ ਤੋਂ ਬਹੁਤ ਕੁਝ ਸਿੱਖਣਾ ਹੈ। ਕਾਂਗਰਸ ਪਾਰਟੀ ਇੱਕ ਸੋਚ ਹੈ, ਇੱਕ ਵਿਚਾਰਧਾਰਾ ਹੈ ਜੋ ਕਦੇ ਖਤਮ ਨਹੀਂ ਹੋ ਸਕਦੀ । ਇਨ੍ਹਾਂ ਚੁਣੌ ਤੀਆਂ ਨੂੰ ਪਾਰ ਕਰਨ ਲਈ ਸਾਨੂੰ ਅਨੁਸ਼ਾਸਨ ਤੇ ਲਗਨ ਵੱਲ ਧਿਆਨ ਦੇਣਾ ਹੋਵੇਗਾ। ਰਾਜਾ ਵੜਿੰਗ ਨੇ ਅਨੁਸ਼ਾਸਨ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਕਾਂਗਰਸ ਕਾਂਗਰਸ ਨੂੰ ਤਿੰਨ D ਅਪਨਾਉਣੇ ਪੈਣਗੇ ਡਿਸਪਲਿਨ, ਡੈਡੀਕੇਸ਼ਨ ਅਤੇ ਡਾਇਲੌਗ। ਵੜਿੰਗ ਨੇ ਇਹ ਵੀ ਕਿਹਾ ਕਿ ਮਨਮਰਜ਼ੀ ਦੀ ਰਣਨੀਤੀ ਨਾਲ ਪਾਰਟੀ ਨਹੀਂ ਚਲਦੀ। ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਕਾਮਯਾਬ ਹੋਵਾਂਗੇ। ਉਨ੍ਹਾਂ ਕਿਹਾ ਕਿ ਜੇ ਅਨੁਸ਼ਾਸਨ ਨਹੀਂ ਤਾਂ ਕੁਝ ਨਹੀਂ ਕਰ ਸਕਦੇ।

ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦੀ ਕਾਮਯਾਬੀ ਲਈ ਕੰਮ ਨੂੰ ਲਗਨ ਨਾਲ ਸੰਭਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮਨਮਰਜ਼ੀ ਨਾਲ ਕੰਮ ਕਰੇ। ਸਾਥੀਆਂ ਨਾਲ ਗੱਲਬਾਤ ਤੇ ਟੀਮ ਵਰਕ ਬਹੁਤ ਮਹੱਤਵਪੂਰਨ ਹੈ। ਵੜਿੰਗ ਨੇ ਸਾਰਾਗੜ੍ਹੀ ਦੀ ਲ ੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ 21 ਸਿਪਾਹੀਆਂ ਨੇ ਅੰ ਤਿਮ ਸਮੇਂ ਤੱਕ ਲ ੜਦੇ ਹੋਏ 600 ਲੋਕਾਂ (ਦੁ ਸ਼ਮਣ ਫੌਜ) ਨੂੰ ਮਾ ਰ ਗਿਰਾਇਆ ਸੀ, ਉਸੇ ਤਰ੍ਹਾਂ ਅਸੀਂ ਵੀ ਅੰਤਿ ਮ ਸਮੇਂ ਤੱਕ ਕਾਂਗਰਸ ਲਈ ਲ ੜ ਦੇ ਰਹਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਲੀਡਰਸ਼ਿਪ ਵਰਕਰ ਕੋਲ ਪਹੁੰਚੇ, ਅਜਿਹੀ ਕਾਂਗਰਸ ਦੀ ਜ਼ਰੂਰਤ ਹੈ ਤੇ ਹਰ ਪ੍ਰੋਗਰਾਮ ‘ਚ ਵਰਕਰਾਂ ਦੀ ਰਾਏ ਸ਼ਾਮਿਲ ਹੋਵੇਗੀ। ਉਨ੍ਹਾਂ ਕਿਹਾ ਕਾਂਗਰਸ ਨੂੰ ਫਿਰ ਤੋਂ ਉਚਾਈਆਂ ‘ਤੇ ਲੈ ਕੇ ਜਾਵਾਂਗੇ ਤੇ ਪਾਰਟੀ ਨੂੰ ਸੀਨੀਅਰ ਆਗੂਆਂ ਦੇ ਸਾਥ ਦੀ ਵੀ ਜ਼ਰੂਰਤ ਹੈ।

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਦਿਆਂ ਹੋਏ ਕਾਂਗਰਸ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵੀਦ ਕੀਤਾ। ਉਨ੍ਹਾੰ ਨੇ ਟਵੀਟ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਮੈਨੂੰ ਸੌਂਪਣ ਲਈ, ਮੈਂ ਮਾਨਯੋਗ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਰਾਹੁਲ ਗਾਂਧੀ ਜੀ ਦਾ ਧੰਨਵਾਦੀ ਹਾਂ।”
ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਇਸਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਪਾਰਟੀ ਦੇ ਹਰ ਵਰਕਰ ਅਤੇ ਆਗੂ ਦੇ ਨਾਲ ਮਿਲ ਕੰਮ ਕੇ ਕਰਨ ਦਾ ਵਾਅਦਾ ਕਰਦਾ ਹਾਂ।

ਇਸ ਅਹੁਦਾ ਸੰਭਾਲ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਕਾਂਗਰਸ ਦੇ ਸਾਰੇ ਹੀ ਸੀਨੀਅਰ ਆਗੂ ਪਹੁੰਚੇ ਹੋਏ ਹਨ। ਇਨ੍ਹਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼ਮਸ਼ੇਰ ਸਿੰਘ ਦੂਲੋਂ, ਸੁਖਪਾਲ ਸਿੰਘ ਖਹਿਰਾ ,ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਰਾਜ ਕੁਮਾਰ ਵੇਰਕਾ, ਸੁੱਖ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ, ਨਵਤੇਜ ਚੀਮਾ, ਅਸ਼ਵਨੀ ਸੇਖੜੀ, ਹਰੀਸ਼ ਚੌਧਰੀ, ਭਾਰਤ ਭੂਸ਼ਣ ਆਸ਼ੂ, ਪ੍ਰਤਾਪ ਬਾਜਵਾ, ਗੁਰਪ੍ਰੀਤ ਕਾਂਗੜ, ਰਾਜ ਕੁਮਾਰ ਚੱਬੇਵਾਲ, ਗੁਰਕੀਰਤ ਕੋਟਲੀ, ਜਸਬੀਰ ਸਿੰਘ ਡਿੰਪਾ, ਸੰਗਤ ਸਿੰਘ ਗਿਲਜੀਆਂ ਆਦਿ ਆਗੂ ਸ਼ਾਮਲ ਸਨ।