‘ਦ ਖਾਲਸ ਬਿਊਰੋ:ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਜੋ ਕਿ ਆਪਣੇ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਲਗਾਤਾਰ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ,ਨੇ ਆਪਣੇ ਉਸ ਬਿਆਨ ਲਈ ਮਾਫ਼ੀ ਮੰਗ ਲਈ ਹੈ।ਜਾਖੜ ਵਾਰਾਨਸੀ ਦੇ ਸੀਰਗੋਵਰਧਨ ਸਥਿਤ ਸੰਤ ਰਵਿਦਾਸ ਮੰਦਰ ਪਹੁੰਚੇ ਹੋਏ ਸਨ ਤੇ ਇਸ ਦੌਰਾਨ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਕਦੇ ਵੀ ਦਲਿਤ ਭਾਈਚਾਰੇ ਬਾਰੇ ਕੋਈ ਗਲਤ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਬਾਵਜੂਦ ਵੀ ਜੇਕਰ ਉਹਨਾਂ ਦੇ ਬਿਆਨ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਉਸ ਦੇ ਲਈ ਮਾਫੀ ਮੰਗਦੇ ਹਨ। ਹਾਲਾਕਿ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਵਲੋਂ ਜਾਰੀ ਕੀਤੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਹੈ।