Punjab

ਭਾਰਤੀ ਕਿਸਾਨ ਯੂਨੀਅਨ ਨੇ ਦਿੱਤੀ ਪੰਜਾਬ ਸਰਕਾਰ ਨੂੰ ਚਿਤਾਵਨੀ

‘ਦ ਖਾਲਸ ਬਿਊਰੋ:ਪੰਜਾਬ ਵਿੱਚ ਕਿਸਾਨਾਂ ‘ਤੇ ਕਰਜੇ ਦੀ ਵਸੂਲੀ ਲਈ ਬੈਂਕਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਤੇ ਕਾਫ਼ੀ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ ।ਇਸ ਮਾਮਲੇ ਦਾ ਕਿਸਾਨ ਜਥੇਬੰਦੀਆਂ ਵੀ ਗੰਭੀਰ ਨੋਟਿਸ ਲੈ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਨੇ ਵੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਇਹ ਮੰਗ ਕੀਤੀ ਹੈ ਕਿ ਸਰਕਾਰ ਇਸ ਤੇ ਰੋਕ ਲਗਵਾਏ ਕਿਉਂਕਿ ਕਿਸਾਨ ਪਹਿਲਾਂ ਹੀ ਮੰਦੇ ਵਿੱਚੋਂ ਗੁਜ਼ਰ ਰਿਹਾ ਹੈ।ਕਿਸਾਨ ਆਗੂ ਤੇ ਜਥੇਬੰਦੀ ਦੇ ਮੀਤ ਪ੍ਰਧਾਨ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਸ ਸੰਬੰਧ ਵਿੱਚ ਬੋਲਦੇ ਹੋਏ ਕਿਹਾ ਹੈ ਕਿ ਪੂਰੀ ਦੁਨਿਆ ਵਿੱਚ ਰੂਸ-ਯੂਕਰੇਨ ਦੀ ਜੰਗ ਦੇ ਕਾਰਣ ਪੂਰੀ ਦੁਨਿਆ ਵਿੱਚ ਅਨਾਜ ਦੇ ਸੰਕਟ ਮੰਡਰਾ ਰਿਹਾ ਹੈ ਪਰ ਭਾਰਤ ਵਿੱਚ ਅਜਿਹਾ ਕੁਝ ਨਹੀਂ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਅੰਨ ਪੈਦਾ ਕਰ ਕੇ ਇਹ ਸੰਕਟ ਇੱਥੇ ਨਹੀਂ ਆਉਣ ਦਿੱਤਾ ਹੈ ਪਰ ਹੁਣ ਕਿਸਾਨ ਖੁੱਦ ਸੰਕਟ ਵਿੱਚ ਹੈ ਤਾਂ ਸਰਕਾਰ ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ।
ਓੁਹਨਾਂ ਇਹ ਵੀ ਕਿਹਾ ਹੈ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਸਾਨ ਜਥੇਬੰਦੀਆਂ ਨਾਲ ਆਖਰੀ ਮੀਟਿੰਗ ਵਾਅਦਾ ਕੀਤਾ ਸੀ ਕਿ ਖੇਤੀ ਵਿਕਾਸ ਬੈਂਕ ਨੂੰ ਕਰਜ਼ ਮੁਆਫੀ ਦੇ ਘੇਰੇ ਚ ਲਿਆਂਦਾ ਜਾਵੇਗਾ ਪਰ ਹੋ ਇਸ ਤੋਂ ਓੁਲਟ ਰਿਹਾ ਹੈ।
ਕਿਸਾਨ ਆਗੂ ਨੇ ਕਿਹਾ ਨੇ ਪਿਛਲੀ ਸਰਕਾਰ ਨੇ ਕਿਸਾਨਾਂ ਤੋਂ ਬੈਂਕਾਂ ਵੱਲੋਂ ਖਾਲੀ ਚੈਕ ਲੈਣ ਤੇ ਚੈਕ ਬਾਓੂਂਸ ਦੇ ਕੇਸ ਅਦਾਲਤਾਂ ‘ਚ ਲਾਓੁਣ ਤੇ ਵੀ ਰੋਕ ਲਾਓੁਣ ਦਾ ਵਾਅਦਾ ਕੀਤਾ ਸੀ ਪਰ 20 ਹਜਾਰ ਦੇ ਕਰੀਬ ਕਿਸਾਨਾਂ ‘ਤੇ ਅਦਾਲਤਾਂ ਚ ਕੇਸ ਚੱਲ ਰਹੇ ਨੇ ਤੇ ਸਜਾਵਾਂ ਦੇ ਡਰ ‘ਚ ਕਿਸਾਨ ਜੀਅ ਰਹੇ ਨੇ ਤੇ ਹੁਣ ਆਪ ਸਰਕਾਰ ਵੱਲੋਂ ਹਜਾਰਾਂ ਕਿਸਾਨਾਂ ਦੇ ਗ੍ਰਿਫਤਾਰੀ ਵਰੰਟ ਜਾਰੀ ਕਰ ਰਹੀ ਹੈ ।ਉਹਨਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਕਰਜਾਈ ਕਿਸਾਨਾਂ ਦੇ ਵਾਰੰਟ ਨਾ ਰੁਕੇ ਤੇ ਗ੍ਰਿਫ਼ਤਾਰੀਆਂ ਹੋਈਆਂ ਤਾਂ ਪੰਜਾਬ ਸਰਕਾਰ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।