Punjab

‘ਸਤਲੁਜ ਜੀਵੇ ਮਿਸ਼ਨ’ ਦੀ ਸੁਖਨਾ ਝੀਲ ਕੰਢੇ ਹੋਈ ਪ੍ਰੈਸ ਕਾਨਫਰੰਸ

‘ਦ ਖਾਲਸ ਬਿਊਰੋ:ਪੰਜਾਬ ਦੇ ਗੰਧਲੇ ਹੁੰਦੇ ਜਾ ਰਹੇ ਪਾਣੀਆਂ ਨੂੰ ਬਚਾਉਣ ਤੇ ਭਾਖੜਾ-ਬਿਆਸ ਮੈਨੇਜਮੈਂਟ ਮੁੱਦੇ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਇੱਕ ਕੋਸ਼ਿਸ਼ ਵਜੋਂ ਕੁੱਝ ਨੋਜਵਾਨਾਂ ਨੇ ਹੁਸੈਨੀਵਾਲਾ ਤੋਂ ਭਾਖੜਾ ਡੈਮ ਤੱਕ ਦਰਿਆ ਕੰਢੇ ਪੈਦਲ ਯਾਤਰਾ ਕੀਤੀ ਹੈ ।ਸਤਲੁਜ ਜੀਵੇ ਮਿਸ਼ਨ ਤਹਿਤ ਕੀਤੇ ਗਏ ਇਸ ਉਦਮ ਬਾਰੇ ਸੁਖਨਾ ਝੀਲ ਕੰਢੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ਮਿਸ਼ਨ ਬਾਰੇ ਦੱਸਦਿਆਂ ਇਹਨਾਂ ਨੋਜਵਾਨਾਂ ਨੇ ਦਸਿਆ ਕਿ ਸਾਡੀ ਇਸ ਯਾਤਰਾ ਦੇ ਦੋ ਮੁੱਖ ਮਕਸਦ ਸਨ ।ਇੱਕ ਤਾਂ ਸਤਲੁਜ ਦੇ ਪਾਣੀ ਨੂੰ ਸਹੀ ਤਰੀਕੇ ਨਾਲ ਵਰਤੋਂ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਭਾਖੜਾ-ਬਿਆਸ ਮੈਨੇਜਮੈਂਟ ਮੁੱਦੇ ਤੇ ਪੰਜਾਬ ਨਾਲ ਹੋ ਰਹੀ ਧੱਕੇਸ਼ਾਹੀ ਵਿਰੁਧ ਆਪਣਾ ਰੋਸ ਪ੍ਰਗਟ ਕਰਨਾ ਸੀ ।ਪੰਜਾਬ ਵਿੱਚ ਵੱਗਦੇ ਦਰਿਆਵਾਂ ਦੇ ਪਾਣੀ ਨੂੰ ਸਾਂਭਣ ਲਈ ਕੋਈ ਖਾਸ ਯੋਜਨਾ ਨਹੀਂ ਬਣਾਈ ਗਈ ਹੈ ਤੇ ਨਾ ਹੀ ਇਸ ਪਾਸੇ ਵੱਲ ਕੋਈ ਧਿਆਨ ਹੀ ਦਿੱਤਾ ਗਿਆ ਹੈ,ਜਿਸ ਕਾਰਣ ਕਿੰਨਾ ਹੀ ਪਾਣੀ ਅਜਾਈਂ ਹੀ ਸਮੁੰਦਰ ਵਿੱਚ ਜਾ ਪੈਂਦਾ ਹੈ,ਬਿਲਕੁਲ ਸਹੀ ਤੇ ਵਾਜ਼ਬ ਹੈ । ਇਸ ਤੋਂ ਇਲਾਵਾ ਬਰਸਾਤੀ ਪਾਣੀਨੂੰ ਵੀ ਨਹਿਰਾਂ ਕੱਢ ਕੇ ਇਸ ਪਾਣੀ ਨੂੰ ਸਟੋਰ ਕਰ ਕੇ ਕਿਸੇ ਵੀ ਕੰਮ ਲਈ ਵੱਰਤਿਆ ਜਾ ਸਕਦਾ ਹੈ ਤੇ ਦੂਸਰਾ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉਚਾ ਹੋਵੇਗਾ ।