Punjab

ਪੰਜਾਬ ਦੀ ਵਿੱਤੀ ਹਾਲਤ ਬਹੁਤ ਸੰਜੀਦਗੀ ਵਾਲਾ ਮਸਲਾ:ਸਿੱਧੂ

‘ਦ ਖਾਲਸ ਬਿਊਰੋ:ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੀ ਵਿੱਤੀ ਹਾਲਤ ਨੂੰ ਲੈ ਕੇ ਮੌਜੂਦਾ ਆਪ ਸਰਕਾਰ ਤੇ ਵਰੇ।ਉਹਮਾਂ ਕਿਹ ਕਿ ਇਹ ਇੱਕ ਬਹੁਤ ਸੰਜੀਦਗੀ ਵਾਲਾ ਮਸਲਾ ਹੈ।ਆਪ ਤੇ ਵਰਦਿਆਂ ਉਹਨਾਂ ਸਵਾਲ ਚੁਕਿਆ ਕਿ ਆਪ ਨੇ ਹਿਮਾਚਲ ਤੇ ਗੁਜਰਾਤ ਵਿੱਚ ਆਉਣ ਵਾਲੀਆਂ ਚੋਣਾਂ ਦੀ ਇਸ਼ਤਿਹਾਰ ਬਾਜ਼ੀ ਤੇ ਬਹੁਤ ਪੈਸੇ ਖ਼ਰਚੇ ਹਨ।ਉਹਨਾਂ ਨੂੰ ਇਹ ਕਿੰਨੇ ਅਧਿਕਾਰ ਦਿੱਤਾ ਕਿ ਉਹ ਪੰਜਾਬੀਆਂ ਦੇ ਖ਼ੂਨ-ਪਸੀਨੇ ਦੀ ਕਮਾਈ ਇਸ਼ਤਿਹਾਰਾਂ ਵਿੱਚ ਰੋੜੀ ਜਾਣ।
ਸਿੱਧੂ ਨੇ ਪੰਜਾਬ ਸਰਕਾਰ ਦੇ ਮੱਕੀ ਤੇ ਮੁੰਗੀ ਤੇ ਐਮਐਸਪੀ ਦੇਣ ਦੇ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਫ਼ਸਲੀ ਚੱਕਰ ਚੋਂ ਬਾਹਰ ਕੱਢਣਾ ਸਮੇਂ ਦੀ ਮੰਗ ਹੈ। ਸਰਕਾਰ ਨੂੰ ਵੀ ਦਾਲਾਂ ਬਾਹਰੋਂ ਮੰਗਵਾਉਣ ਦੀ ਬਜਾਇ ਰਾਜਾਂ ਨੂੰ ਸਹਾਇਤਾ ਦੇਣੀ ਚਾਹਿਦੀ ਹੈ ਤਾਂ ਜੋ ਕਿਸਾਨ ਇੱਥੇ ਹੀ ਇਸ ਦੀ ਕਾਸ਼ਤ ਕਰ ਸਕਣ।
ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਬਖਿੰਗ ਵਾਰੇ ਉਹਨਾਂ ਕਿਹਾ ਕਿ ਰਾਜੇ ਲਈ ਉਹਨਾਂ ਦ ਦਰਵਾਜੇ ਹਮੇਸ਼ਾ ਖੁੱਲੇ ਹਨ ,ਉਹ ਜਦ ਚਾਹੁਣ ,ਉਹਨਾਂ ਨੂੰ ਆ ਕੇ ਮਿਲ ਸਕਦੇ ਹਨ।ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਰੇਤੇ ਤੇ ਸ਼ਰਾਬ ਵਰਗੀਆਂ ਚੀਜਾਂ ਤੇ ਵੈਟ ਲੱਗਣਾ ਚਾਹੀਦਾ ਹੈ ਤਾਂ ਇਹ ਆਮਦਨ ਦਾ ਇੱਕ ਵੱਧੀਆ ਸ੍ਰੋਤ ਬਣ ਸਕਦਾ ਹੈ ।ਉਹਨਾਂ ਇਹ ਵੀ ਕਿਹਾ ਕਿ ਜੇਕਰ ਨੋਜਵਾਨਾਂ ਨੂੰ ਸਹੀ ਰੋਜ਼ਗਾਰ ਮਿਲੇ ਤਾਂ ਉਹ ਨਸ਼ਿਆਂ ਤੋਂ ਬਚ ਸਕਦੇ ਹਨ ।ਨੋਜਵਾਨਾਂ ਦੇ ਭਟਕਣ ਦਾ ਕਾਰਣ ਹੀ ਦਿਸ਼ਾਹੀਨ ਹੋਣਾ ਹੈ,ਜੇਕਰ ਉਹਨਾਂ ਨੂੰ ਸਹੀ ਦਿਸ਼ਾ ਮਿਲੇ ਤਾਂ ਕਿ ਉਹ ਕਦੇ ਵੀ ਨਸ਼ਿਆਂ ਵੱਲ ਨਾ ਦੇਖਣ ।
ਪੰਜਾਬ ਦੇ ਪਾਣੀਆਂ ਦੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਇਹ ਦੇਖੇ ਕਿ ਆਪਣੀ ਲੋੜ ਕਿਦਾਂ ਪੂਰੀ ਕਰਨੀ ਹੈ,ਬਾਕਿ ਬਾਅਦ ਵਿੱਚ ਜਿਹਨੇ ਪਾਣੀ ਲੈਣਾ ਹੈ ,ਉਹ ਉਹਦਾ ਮੁੱਲ ਤਾਰੇ ।