Punjab

ਸਿੱਧੂ ਨੇ ਆਮ ਆਦਮੀ ਪਾਰਟੀ ‘ਤੇ ਲਾਏ ਨਿਸ਼ਾ ਨੇ

ਦ ਖ਼ਾਲਸ ਬਿਊਰੋ : ਅੱਜ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਨੇ ਕਣਕ ਦੇ ਮੁਆਵਜ਼ੇ ਸਬੰਧੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਣਕ ਦੇ ਮੁਆਵਜ਼ੇ ਸਬੰਧੀ ਕਿਹਾ ਕੁੱਝ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਕਣਕ ਦੀ ਫ਼ਸਲ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਕਾਰਨ ਉਹ ਮੰਡੀਆਂ ਦਾ ਦੌਰਾ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ… ਕਿਸਾਨ ਭਾਰਤੀ ਆਰਥਿਕਤਾ ਦੇ ਸਭ ਤੋਂ ਵੱਡੇ ਹਿੱਸੇਦਾਰ ਹਨ ਪਰ ਉਨ੍ਹਾਂ ਦੇ ਪੱਲੇ ਸਾਰੇ ਘਾਟੇ ਤੇ ਖਤਰੇ ਹੀ ਪੈਂਦੇ ਹਨ, ਮੁਨਾਫ਼ੇ ਉੱਪਰ ਵੀ ਉਨ੍ਹਾਂ ਦਾ ਬਰਾਬਰ ਹੱਕ ਹੈ। ਗਰੀਬ ਕਿਸਾਨਾਂ ਅਤੇ ਛੋਟੇ ਵਪਾਰੀਆਂ ਦੀ ਕੀਮਤ ਉੱਪਰ ਸਰਕਾਰ ਮੁਨਾਫ਼ੇ ਕੇਵਲ ਕੁੱਝ ਕੁ ਕਾਰਪੋਰੇਟਾਂ ਨਾਲ ਸਾਂਝਾ ਕਰਦੀ ਹੈ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦਾ ਭਿਐਨ ਸਿਰਫ ਚੋਣਾਂ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇ ਕਿਸੇ ਕਿਸਾਨ ਦੀ ਫਸਲ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਦੀ ਸਰਕਾਰ 50000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਵੇਗੀ ਪਰ ਇਹ ਵਾਅਦਾ ਸਿਰਫ਼ ਭਾਸ਼ਨ ਬਣਿਆ ਰਹਿ ਗਿਆ। ਆਮ ਆਦਮੀ ਪਾਰਟੀ ਪੰਜਾਬ ਨੂੰ ਲਾਂਚਿੰਗ ਪੈਡ ਦੇ ਤੌਰ ‘ਤੇ ਵਰਤ ਰਹੀ ਹੈ ਤਾਂ ਜੋ ਇਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਬਣਾ ਸਕੇ। ਪੰਜਾਬ ‘ਚ ਬਿਜਲੀ ਦੇ 300 ਯੂਨਿਟ ਮੁਆਫੀ ਦੇ ਮਾਮਲੇ ‘ਚ ਉਨ੍ਹਾਂ ਕਿਹਾ ਆਪ ਸਰਕਾਰ ਪੰਜਾਬ ਵਾਸੀਆਂ ਨੂੰ ਪਹਿਲਾਂ ਬਿਜਲੀ ਕਿਉਂਕਿ ਪੰਜਾਬ ਦੇ ਪਿੰਡਾਂ ਵਿਚ ਸਿਰਫ ਦੋ ਘੰਟੇ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਕਿਸਾਨ ਬਹੁਤ ਮੁਸ਼ਕਲ ਵਿੱਚ ਹਨ। ਪੰਜਾਬ ਵਿੱਚ ਸਰਕਾਰ 24 ਘੰਟੇ ਬਿਜਲੀ ਦਵੇ ਅਤੇ ਰੇਟ ਥੋੜ੍ਹਾ ਘੱਟ ਕਰੇ ਲਵੇ, ਇਸ ਨਾਲ ਵੀ ਲੋਕ ਸੰਤੁਸ਼ਟ ਹਨ। ਉਨ੍ਹਾਂ ਕਿਹਾ ਅੱਜ ਪੰਜਾਬ ਵਿੱਚ 8000 ਮੈਗਾਵਾਟ ਬਿਜਲੀ ਦੀ ਖਪਤ ਹੈ, ਜੋ ਝੋਨੇ ਦੇ ਸੀਜ਼ਨ ਵਿੱਚ 15000 ਮੈਗਾਵਾਟ ਤੱਕ ਪਹੁੰਚ ਜਾਵੇਗੀ, ਫਿਰ ਸਰਕਾਰ ਕੀ ਕਰੇਗੀ। ਇਸ ਮੌਕੇ ਆੜ੍ਹਤੀਆਂ ਨੇ ਕਿਹਾ ਜੇ ਫਸਲ ਦਾ ਰੇਟ ਵਧਦਾ ਹੈ ਤਾਂ ਉਨ੍ਹਾਂ ਦਾ ਕਮਿਸ਼ਨ ਵੀ ਉਸ ਹਿਸਾਬ ਨਾਲ ਵਧਣਾ ਚਾਹੀਦਾ ਹੈ।