India Punjab

ਕੇਂਦਰ ਸਰਕਾਰ ਨੇ ਕਣਕ ਖਰੀਦ ਦੇ ਮਾਪਦੰਡਾਂ ‘ਚ ਦਿੱਤੀ ਢਿੱਲ : ਰਾਜੇਸ਼ ਬਾਘਾ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਣਕ ਦੇ ਸੁੰਗੜੇ ਦਾਣਿਆਂ ਦੀ ਮਿਕਦਾਰ 6 ਫੀਸਦੀ ਤੋਂ ਵਧਾ ਕੇ ਅੱਠ ਫੀਸਦੀ ਕਰ ਦਿੱਤੀ ਹੈ। ਇਸ ਨਾਲ ਹੁਣ ਅੱਠ ਫੀਸਦੀ ਤੱਕ ਸੁੰਗੜੇ ਦਾਣਿਆਂ ਵਾਲੀ ਕਣਕ ਖਰੀਦੀ ਜਾ ਸਕੇਗੀ।  ਕਣਕ ਦੀ ਖਰੀਦ ਨੂੰ ਲੈ ਕੇ ਭਾਜਪਾ ਆਗੂ ਰਾਜੇਸ਼ ਬਾਘਾ ਦਾ ਬਿਆਨ ਸਾਹਮਣੇ ਆਇਆ ਹੈ। ਰਾਜੇਸ਼ ਬਾਘਾ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਕਣਕ ਖਰੀਦ ਦੇ ਮਾਪਦੰਡਾਂ ‘ਚ ਢਿੱਲ ਦਿੱਤੀ ਤੇ ਕੇਂਦਰ ਵੱਲੋਂ ਨਵੇਂ ਮਾਪਦੰਡਾਂ ਤਹਿਤ ਖਰੀਦ ਕਰਨ ਦੇ ਹੁਕਮ ਦਿੱਤੇ ਗਏ ਨੇ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਇੱਕ ਚੰਗੀ ਖਬਰ , ਜੋ ਕੇਂਦਰ ਸਰਕਾਰ ਨੇ ਕਣਕ ਦੇ ਦਾਣੇ 6 % ਤੋਂ ਵਝ ਪਿਚਕੇ ਹੋਣ ਕਾਰਨ ਖਰੀਦ ਤੋਂ ਨਾਂਹ ਕੀਤੀ ਸੀ ਅੱਜ ਪ੍ਰਧਾਨ ਮੰਤਰੀ ਮੋਦੀ ਤੇ ਖੇਤੀ ਮੰਤਰੀ ਤੋਮਰ ਵਲੋਂ ਕਣਕ ਦੀ ਖਰੀਦ ਸਬੰਧੀ ਨਿਯਮਾਂ ਚ ਢਿੱਲ ਦੇ ਕੇ ਕਲ ਤੋਂ ਖਰੀਦ ਸ਼ੁਰੂ ਕਰਨ ਤੇ ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ : ਰਾਜੇਸ ਬਾਘਾ ਜਰਨਲ ਸਕੱਤਰ ਭਾਜਪਾ ਪੰਜਾਬ ।

 ਉਨ੍ਹਾਂ ਨੇ ਕਿਹਾ ਕਿ 6 ਫੀਸਦ ਤੋਂ ਵੱਧ ਨੁਕਸਾਨੇ ਦਾਣਿਆਂ ਦੀ ਖਰੀਦ ਦੇ ਹੁਕਮ ਦਿੱਤੇ ਗਏ ਨੇ। ਕੇਂਦਰੀ ਟੀਮਾਂ ਦੀ ਜਾਂਚ ਰਿਪੋਰਟ ਤੋਂ ਬਾਅਦ ਇਹ ਫੈਸਲਾ ਲਿਆ ਤੇ ਪੰਜ ਕੇਂਦਰੀ ਟੀਮਾਂ ਨੇ ਅਨਾਜ ਮੰਡੀਆਂ ਦਾ ਦੌਰਾ ਕੀਤਾ ਸੀ। ਰਾਜੇਸ਼ ਬਾਘਾ  ਨੇ ਇਹ ਵੀ ਕਿਹਾ ਕਿ ਪਹਿਲਾਂ ਸਿਰਫ਼ 6 ਫੀਸਦ ਨੁਕਸਾਨੇ ਦਾਣਿਆਂ ਦੀ ਖਰੀਦ ਹੁੰਦੀ ਸੀ ਪਰ ਹੁਣ ਕੇਂਦਰ ਸਰਕਾਰ ਨੇ 6 ਫੀਸਦੀ ਤੋਂ ਵੱਧ ਨੁਕਸਾਨੇ ਦਾਣਿਆਂ ਦੀ ਖਰੀਦ ਦੇ ਨਵੇਂ ਹੁਕਮ ਜਾਰੀ ਕੀਤੇ ਹਨ।

https://twitter.com/RajeshBaghaa/status/1515376059717341186?s=20&t=5FVJofRlcV2ldrY_vnShag